ਚੰਡੀਗੜ੍ਹ: ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਹਾਲ ਹੀ 'ਚ ਕੋਰੋਨਾ ਵਾਇਰਸ ਲੌਕਡਾਊਨ ਦੌਰਾਨ 4000 ਲੋੜਵੰਦ ਲੋਕਾਂ ਦੀ ਆਰਥਿਕ ਮਦਦ ਕੀਤੀ ਹੈ। ਤੇਂਦੁਲਕਰ ਨੇ ਮੁੰਬਈ ਸਥਿਤ ਗੈਰ-ਲਾਭਕਾਰੀ ਸੰਗਠਨ, ਹਾਇ 5 ਯੂਥ ਫਾਊਂਡੇਸ਼ਨ ਨੂੰ ਦਾਨ ਦਿੱਤਾ ਜਿਸ ਦਾ ਉਦੇਸ਼ ਜ਼ਮੀਨੀ ਪੱਧਰ 'ਤੇ ਭਾਰਤ 'ਚ ਬਾਸਕਿਟਬਾਲ ਦੀ ਸਥਿਤੀ 'ਚ ਸੁਧਾਰ ਲਿਆਉਣਾ ਹੈ।
ਸਚਿਨ ਨੇ ਜਿਸ ਸੰਗਠਨ ਨੂੰ ਡੋਨੇਸ਼ਨ ਦਿੱਤਾ। ਉਸ ਨੇ ਟਵਿੱਟਰ 'ਤੇ ਸਚਿਨ ਦਾ ਸ਼ੁਕਰੀਆ ਅਦਾ ਕੀਤਾ ਹੈ। ਇਸ ਫਾਊਂਡੇਸ਼ਨ ਨੇ ਟਵਿੱਟਰ 'ਤੇ ਲਿਖਿਆ ਧੰਨਵਾਦ ਸਚਿਨ, ਤੁਸੀਂ ਜੋ ਕੋਵਿਡ-19 ਫੰਡ 'ਚ ਦਾਨ ਦਿੱਤਾ ਹੈ ਉਸ ਨਾਲ ਸਾਨੂੰ 4,000 ਕਮਜ਼ੋਰ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ 'ਚ ਮਦਦ ਮਿਲੇਗੀ।
ਸਚਿਨ ਨੇ ਵੀ ਟੀਮ ਨੂੰ ਚੰਗੇ ਕੰਮ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਸਚਿਨ ਨੇ ਕੋਵਿਡ-19 ਖ਼ਿਲਾਫ਼ ਲੜਾਈ 'ਚ ਸਹਾਇਤਾ ਲਈ ਪ੍ਰਧਾਨ ਮੰਤਰੀ ਰਾਹਤ ਕੋਸ਼ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਾਹਤ ਕੋਸ਼ 'ਚ 2525 ਲੱਖ ਰੁਪਏ ਦਾ ਦਾਨ ਦਿੱਤਾ ਸੀ।
ਇਹ ਵੀ ਪੜ੍ਹੋ: ਸਰਕਾਰ ਕੋਲ ਮੁੱਕੇ ਪੈਸੇ, ਅੱਜ ਤੋਂ ਖੁੱਲ੍ਹੇਗਾ ਲੌਕਡਾਊਨ
ਉਨ੍ਹਾਂ ਦੇਸ਼ 'ਚ ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਇਕ ਮਹੀਨੇ ਲਈ 5,000 ਲੋਕਾਂ ਨੂੰ ਖਵਾਉਣ ਦਾ ਵੀ ਵਾਧਾ ਕੀਤਾ। ਉਨ੍ਹਾਂ ਇਹ ਰਾਸ਼ੀ ਅਪਨਲਯਾ ਨਾਂਅ ਦੇ ਇਕ ਗੈਰ-ਲਾਭਕਾਰੀ ਸੰਗਠਨ ਨੂੰ ਦਾਨ ਕਰ ਦਿੱਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ