ਬਰਲਿਨ: ਭਾਰਤੀ ਕਿਕ੍ਰਟ ਟੀਮ ਦੇ ਸਾਬਕਾ ਬੱਲੇਬਾਜ਼ੀ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਰਿਟਾਇਰ ਹੋਣ ਤੋਂ ਬਾਅਦ ਵੀ ਇੱਕ ਹੋਰ ਰਿਕਾਰਡ ਬਣਾਇਆ ਹੈ। ਸਚਿਨ ਤੇਂਦੁਲਕਰ ਨੇ ਲਾਰੈਂਸ 20 ਸਪੋਰਟਿੰਗ ਮੋਮੈਂਟ 2000-2020 ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਜਰਮਨੀ ਦੀ ਰਾਜਧਾਨੀ ਬਰਲਿਨ 'ਚ ਲਾਰੈਂਸ ਸਪੋਰਟਸ ਐਵਾਰਡ ਸਮਾਗਮ 'ਚ ਸਚਿਨ ਤੇਂਦੁਲਕਰ ਦੇ ਨਾਂ ਦਾ ਐਲਾਨ ਕੀਤਾ ਗਿਆ।


ਇਸ ਸਮਾਗਮ 'ਚ ਸਚਿਨ ਤੇਂਦੁਲਕਰ ਦਾ ਨਾਂ ਬੈਸਟ ਸਪੋਰਟਿੰਗ ਮੋਮੈਂਟ ਕੈਟੇਗਰੀ 'ਚ ਨਾਮਜ਼ਦ ਸੀ। ਇਸ ਐਵਾਰਡ ਲਈ ਸਚਿਨ ਤੇਂਦੁਲਕਰ ਸਮੇਤ ਦੁਨੀਆ ਭਰ ਤੋਂ 20 ਦਾਅਵੇਦਾਰ ਨਾਮਜ਼ਦ ਹੋਏ ਸੀ। ਸਚਿਨ ਨੇ ਉਨ੍ਹਾਂ ਸਾਰਿਆਂ ਨੂੰ ਪਛਾੜਦੇ ਹੋਏ ਇਹ ਐਵਾਰਡ ਆਪਣੇ ਨਾਂ ਕਰ ਲਿਆ।

ਭਾਰਤ ਦੀ 2011 ਵਿਸ਼ਵ ਕੱਪ 'ਚ ਜਿੱਤ ਨੂੰ ਦੇਖਦਿਆਂ ਤੇਂਦੁਲਕਰ ਨਾਲ ਜੁੜੇ ਪਲ ਨੂੰ 'ਕੈਰੀਡ ਆਨ ਦ ਸ਼ੋਲਡਰਸ ਆਫ ਏ ਨੇਸ਼ਨ' ਸਿਰਲੇਖ ਦਿੱਤਾ ਗਿਆ ਹੈ। ਕਰੀਬ ਨੌਂ ਸਾਲ ਪਹਿਲਾਂ ਤੇਂਦੁਲਕਰ ਆਪਣੇ 6ਵੇਂ ਵਿਸ਼ਵ ਕੱਪ 'ਚ ਖੇਡਦੇ ਹੋਏ ਫਾਈਨਲ ਮੁਕਾਬਲਾ ਜਿੱਤਣ ਵਾਲੀ ਟੀਮ ਦੇ ਮੈਂਬਰ ਬਣੇ ਸੀ।