ਬ੍ਰੇਟਲੀ, ਲਾਰਾ, ਯੁਵਰਾਜ ਵਰਗੇ ਸਟਾਰ ਖਿਡਾਰੀ ਆਉਣਗੇ ਨਜ਼ਰ:
ਸਚਿਨ ਤੇਂਦੁਲਕਰ ਵਰਲਡ ਰੋਡ ਸੇਫਟੀ ਸੀਰੀਜ਼ 'ਚ ਇੰਡੀਆ ਲੈਜੇਂਡਜ਼ਸ ਦੇ ਕਪਤਾਨ ਹੋਣਗੇ, ਜਦਕਿ ਬ੍ਰਾਇਨ ਲਾਰਾ ਵੈਸਟਇੰਡੀਜ਼ ਲੈਜੇਂਡਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਮੌਕਾ ਹੋਵੇਗਾ ਐਨਅਕਾਦਮੀ- ਰੋਡ ਸੇਫਟੀ ਵਰਲਡ ਸੀਰੀਜ਼ ਦਾ। ਇਸ ਸੀਰੀਜ਼ 'ਚ ਕੁੱਲ 11 ਮੈਚ ਖੇਡੇ ਜਾਣਗੇ। ਸਚਿਨ ਅਤੇ ਬ੍ਰਾਇਨ ਤੋਂ ਇਲਾਵਾ ਇਸ 'ਚ ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਜ਼ਹੀਰ ਖ਼ਾਨ, ਸ਼ਿਵ ਨਾਰਾਇਣ ਚੰਦਰ ਪਾਲ, ਬ੍ਰੇਟਲੀ, ਬਰੈੱਡ ਹੌਗ, ਜੌਨਟੀ ਰੋਡਜ਼, ਮੁਥਿਆ ਮੁਰਲੀਧਰਨ, ਤਿਲਕਾਰਤਨੇ ਦਿਲਸ਼ਾਨ ਅਤੇ ਅਜੰਤਾ ਮੈਡੀਨਜ਼ ਵੀ ਸ਼ਾਮਲ ਹੋਣਗੇ।
ਇਹ ਟੀਮਾਂ ਲੈਣਗੀਆਂ ਹਿੱਸਾ:
ਰੋਡ ਸੇਫਟੀ ਵਰਲਡ ਸੀਰੀਜ਼ 'ਚ ਇੰਡੀਆ ਲੈਜੈਂਡਜ਼ ਤੋਂ ਇਲਾਵਾ, ਸਾਊਥ ਅਫਰੀਕਾ ਲੈਜੇਂਡਜ਼, ਆਸਟਰੇਲੀਆ ਲੈਜੈਂਡਜ਼, ਵੈਸਟਇੰਡੀਜ਼ ਲੈਜੇਂਡਜ਼ ਅਤੇ ਸ੍ਰੀਲੰਕਾ ਲੈਜੇਂਡਜ਼ ਵੀ ਹਿੱਸਾ ਲੈਣਗੇ। ਬ੍ਰੇਟਲੀ- ਆਸਟਰੇਲੀਆ, ਜੋਂਟੀ ਰੋਡਜ਼- ਦੱਖਣੀ ਅਫਰੀਕਾ ਅਤੇ ਤਿਲਕਾਰਤਨੇ ਦਿਲਾਸ਼ਨ- ਸ਼੍ਰੀਲੰਕਾ ਦੇ ਕਪਤਾਨ ਹੋਣਗੇ।
11 ਮੈਚਾਂ ਦੀ ਸੀਰੀਜ਼ ਮੁੰਬਈ ਦੇ ਵੱਖ-ਵੱਖ ਸਟੇਡੀਅਮਾਂ 'ਚ ਖੇਡੀ ਜਾਵੇਗੀ। ਪਹਿਲਾ ਮੈਚ 7 ਮਾਰਚ ਨੂੰ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੋਵੇਗਾ। ਇਸ ਲੜੀ ਦਾ ਆਖਰੀ ਮੈਚ 22 ਮਾਰਚ ਨੂੰ ਖੇਡਿਆ ਜਾਵੇਗਾ।
ਇਹ ਹੈ ਮੈਚ ਦਾ ਸ਼ੈਡਿਊਲ: