✕
  • ਹੋਮ

ਰੈਂਕਿੰਗ 'ਚ ਫੇਰਬਦਲ

ਏਬੀਪੀ ਸਾਂਝਾ   |  01 Jul 2016 01:23 PM (IST)
1

ਇਸਤੋਂ ਪਹਿਲਾਂ ਓਕੁਹਾਰਾ 5ਵੇਂ ਸਥਾਨ 'ਤੇ ਟਿਕੀ ਹੋਈ ਸੀ ਜੋ ਹੁਣ 6ਵੇਂ ਸਥਾਨ 'ਤੇ ਖਿਸਕ ਗਈ ਹੈ। ਸਾਇਨਾ ਨੇ ਹਾਲ 'ਚ ਖੇਡੇ ਗਏ ਆਸਟ੍ਰੇਲੀਅਨ ਓਪਨ 'ਚ ਸਾਬਕਾ ਵਿਸ਼ਵ ਨੰਬਰ 1 ਖਿਡਾਰਨ ਅਤੇ ਵਿਸ਼ਵ ਚੈਂਪੀਅਨ ਰੈਟਚਿਨਾਕ ਇਤਾਨਾਨ ਨੂੰ ਮਾਤ ਦਿੱਤੀ ਅਤੇ ਯਿਹਾਨ ਵਾਂਗ ਤੇ ਸੁਨ ਯੂ ਵਰਗੀਆਂ ਖਿਡਾਰਨਾ ਨੂੰ ਹਰਾਇਆ। ਇਨ੍ਹਾਂ ਵੱਡਿਆਂ ਜਿੱਤਾਂ ਅਤੇ ਰੈਂਕਿੰਗ 'ਚ ਸੁਧਾਰ ਨਾਲ ਸਾਇਨਾ ਦਾ ਓਲੰਪਿਕਸ ਤੋਂ ਪਹਿਲਾਂ ਹੌਂਸਲਾ ਜਰੂਰ ਵਧੇਗਾ।

2

3

ਭਾਰਤੀ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਨੂੰ ਹਾਲਾਂਕਿ ਇਸ ਰੈਂਕਿੰਗ 'ਚ ਨੁਕਸਾਨ ਹੋਇਆ ਹੈ। ਜਵਾਲਾ ਗੁੱਟਾ ਅਤੇ ਅਸ਼ਵਿਨੀ ਪੋਨੱਪਾ ਦੀ ਜੋੜੀ 4 ਸਥਾਨ ਖਿਸਕ ਕੇ 20ਵੇਂ ਸਥਾਨ 'ਤੇ ਪਹੁੰਚ ਗਈ ਹੈ।

4

ਮਹਿਲਾ ਡਬਲਸ ਕੈਟੇਗਰੀ ਦੀ ਭਾਰਤ ਦੀ ਇਹ ਸਟਾਰ ਜੋੜੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਖਰਾਬ ਫਾਰਮ 'ਚ ਚਲ ਰਹੀ ਹੈ। ਓਲੰਪਿਕਸ ਤੋਂ ਪਹਿਲਾਂ ਇਹ ਸਟਾਰ ਜੋੜੀ ਲਈ ਝਟਕਾ ਮੰਨਿਆ ਜਾ ਸਕਦਾ ਹੈ।

5

ਪੁਰਸ਼ਾਂ ਦੀ ਸਿੰਗਲਸ ਕੈਟੇਗਰੀ 'ਚ ਕੀਦੰਬੀ ਸ਼੍ਰੀਕਾਂਤ 11ਵੇਂ ਸਥਾਨ 'ਤੇ ਹਨ ਜਦਕਿ ਅਜੇ ਜੈਰਾਮ ਨੂੰ 24ਵਾਂ ਸਥਾਨ ਹਾਸਿਲ ਹੋਇਆ ਹੈ। ਐਚ.ਐਸ. ਪ੍ਰਾਨਏ 28ਵੇਂ ਸਥਾਨ 'ਤੇ ਹਨ।

6

ਮਹਿਲਾਵਾਂ ਦੀ ਸਿੰਗਲਸ ਕੈਟੇਗਰੀ 'ਚ ਸਪੇਨ ਦੀ ਕੈਰੋਲੀਨਾ ਮਰੀਨ ਪਹਿਲੇ ਸਥਾਨ 'ਤੇ ਕਾਬਿਜ਼ ਹੈ। ਸਿੰਗਲਸ ਕੈਟੇਗਰੀ 'ਚ ਹੀ ਭਾਰਤ ਦੀ ਪੀ.ਵੀ. ਸਿੰਧੂ 10ਵੇਂ ਸਥਾਨ 'ਤੇ ਟਿਕੀ ਹੋਈ ਹੈ।

7

ਇਸਤੋਂ ਪਹਿਲਾਂ ਸਾਇਨਾ ਨਹਿਵਾਲ 6ਵੇਂ ਸਥਾਨ 'ਤੇ ਟਿਕੀ ਹੋਈ ਸੀ ਪਰ ਹੁਣ ਸਾਇਨਾ ਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਸਦਕਾ 5ਵਾਂ ਸਥਾਨ ਹਾਸਿਲ ਹੋਇਆ ਹੈ। ਸਾਇਨਾ ਨੇ ਜਾਪਾਨ ਦੀ ਨੋਜੁਮਾ ਓਕੁਹਾਰਾ ਨੂੰ ਪਛਾੜ ਕੇ 5ਵਾਂ ਸਥਾਨ ਹਾਸਿਲ ਕੀਤਾ ਹੈ।

8

ਬੈਡਮਿੰਟਨ ਦੀਆਂ ਜਾਰੀ ਨਵੀਆਂ ਰੈਂਕਿੰਗਸ 'ਚ ਸਾਇਨਾ ਨਹਿਵਾਲ ਨੂੰ ਫਾਇਦਾ ਹੋਇਆ ਹੈ ਜਦਕਿ ਜਵਾਲਾ ਗੁੱਟਾ ਨੂੰ 4 ਸਥਾਨਾਂ ਦਾ ਨੁਕਸਾਨ ਹੋਇਆ ਹੈ। ਸਾਇਨਾ ਨਹਿਵਾਲ ਨੇ ਨਵੀਆਂ ਰੈਂਕਿੰਗਸ 'ਚ 1 ਸਥਾਨ ਦੀ ਛਾਲ ਮਾਰੀ ਹੈ। ਸਾਇਨਾ ਨਹਿਵਾਲ 5ਵੇਂ ਸਥਾਨ 'ਤੇ ਪਹੁੰਚ ਗਈ ਹੈ।

  • ਹੋਮ
  • ਖੇਡਾਂ
  • ਰੈਂਕਿੰਗ 'ਚ ਫੇਰਬਦਲ
About us | Advertisement| Privacy policy
© Copyright@2026.ABP Network Private Limited. All rights reserved.