ਨਵੀਂ ਦਿੱਲੀ - ਬਾਲੀਵੁਡ ਸੁਪਰਸਟਾਰ ਸਲਮਾਨ ਖਾਨ ਅਤੇ ਕ੍ਰਿਕਟ ਦੇ ਸੁਪਰਸਟਾਰ ਵਿਰਾਟ ਕੋਹਲੀ ਦੇ ਫੈਨਸ ਲਈ ਇੱਕ ਖੁਸ਼ਖਬਰੀ ਹੈ। ਆਪਣੇ-ਆਪਣੇ ਖੇਤਰਾਂ 'ਤੇ ਸਿਖਰ ਦੇ ਬੈਠੇ ਇਹ ਸਿਤਾਰੇ ਜਲਦੀ ਹੀ ਇੱਕ ਮਿਊਜ਼ਿਕ ਵੀਡੀਓ 'ਚ ਇਕੱਠੇ ਨਜਰ ਆ ਸਕਦੇ ਹਨ। ਕੁਝ ਵੈਬਸਾਈਟਸ 'ਤੇ ਆਈਆਂ ਖਬਰਾਂ ਅਨੁਸਾਰ ਬੈਲਜੀਅਨ ਡੀਜੇ ਸਟਾਰਸ ਲਾਈਕ ਮਾਇਕ ਅਤੇ ਡਿਮੀਟਰੀ ਵੇਗਸ ਇਨ੍ਹਾਂ ਦੋਨਾ ਸਟਾਰਸ ਨਾਲ ਗਲ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਆਪਣੇ ਮਿਊਜ਼ਿਕ ਵੀਡੀਓ 'ਚ ਕਾਸਟ ਕਰਨਾ ਚਾਹੁੰਦੇ ਹਨ।
ਸੂਤਰਾਂ ਅਨੁਸਾਰ ਸਲਮਾਨ ਅਤੇ ਵਿਰਾਟ ਅਕਤੂਬਰ 'ਚ ਹੋਣ ਵਾਲੇ ਸਨਬਰਨ ਫੈਸਟੀਵਲ ਦੇ 10ਵੇਂ ਐਡੀਸ਼ਨ 'ਚ ਵੀ ਮੌਜੂਦ ਰਹਿਣਗੇ। ਪਿਛਲੇ ਸਾਲ ਇਸ ਬੈਲਜੀਅਨ ਜੋੜੀ ਨੇ ਗੋਆ ਸਨਬਰਨ ਫੈਸਟੀਵਲ ਦੀ ਸ਼ੁਰੂਆਤ ਕੀਤੀ ਸੀ। ਸਲਮਾਨ ਖਾਨ ਅਤੇ ਵਿਰਾਟ ਕੋਹਲੀ, ਦੋਨਾ ਨੇ ਹੀ ਸੋਸ਼ਲ ਨੈਟਵਰਕਿੰਗ ਸਾਈਟ ਟਵਿਟਰ 'ਤੇ ਇਸ ਡੀਜੇ ਜੋੜੀ ਦੀ ਸੱਪੋਰਟ ਵੀ ਕੀਤੀ ਸੀ।
ਸਲਮਾਨ ਅਤੇ ਵਿਰਾਟ ਦੇ ਟਵੀਟ
ਬੈਲਜੀਅਨ ਜੋੜੀ ਨੇ ਸਲਮਾਨ ਖਾਨ ਅਤੇ ਵਿਰਾਟ ਕੋਹਲੀ ਦਾ ਉਨ੍ਹਾਂ ਨੂੰ ਸੱਪੋਰਟ ਕਰਨ ਲਈ ਧਨਵਾਦ ਵੀ ਕੀਤਾ ਸੀ। ਇਨ੍ਹਾਂ ਹੀ ਨਹੀਂ ਦੋਨਾ ਨੇ ਬਾਲੀਵੁਡ 'ਚ ਆਪਣੀ ਦਿਲਚਸਪੀ ਵੀ ਜਾਹਿਰ ਕੀਤੀ ਅਤੇ ਖਬਰਾਂ ਹਨ ਕਿ ਇਹ ਜੋੜੀ ਭਾਰਤ ਨੂੰ ਜੋੜਨ ਵਾਲਿਆਂ 3 ਚੀਜਾਂ (ਫਿਲਮ, ਮਿਊਜ਼ਿਕ ਅਤੇ ਸਪੋਰਟਸ) ਨੂੰ ਲੈਕੇ ਇੱਕ ਪ੍ਰੋਜੈਕਟ ਤਿਆਰ ਕਰਨਾ ਚਾਹੁੰਦੇ ਹਨ।