ਸੰਗਕਾਰਾ ਨੇ ਸੌਰਵ ਗਾਂਗੁਲੀ ਨੂੰ ICC ਚੇਅਰਮੈਨ ਦੇ ਅਹੁਦੇ ਲਈ ਦਿੱਤਾ ਸਮਰਥਨ, ਕਿਹਾ ਸਹੀ ਦਾਅਵੇਦਾਰ

ਏਬੀਪੀ ਸਾਂਝਾ   |  26 Jul 2020 06:32 PM (IST)

ਸ਼੍ਰੀਲੰਕਾ ਦੇ ਦਿੱਗਜ ਕ੍ਰਿਕਟਰ ਕੁਮਾਰ ਸੰਗਕਾਰਾ ਨੇ ਸੌਰਵ ਗਾਂਗੁਲੀ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦੇ ਚੇਅਰਮੈਨ ਦੇ ਅਹੁਦੇ ਲਈ ਸਮਰਥਨ ਦਿੱਤਾ ਹੈ।

ਨਵੀਂ ਦਿੱਲੀ: ਸ਼੍ਰੀਲੰਕਾ ਦੇ ਦਿੱਗਜ ਕ੍ਰਿਕਟਰ ਕੁਮਾਰ ਸੰਗਕਾਰਾ ਨੇ ਸੌਰਵ ਗਾਂਗੁਲੀ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦੇ ਚੇਅਰਮੈਨ ਦੇ ਅਹੁਦੇ ਲਈ ਸਮਰਥਨ ਦਿੱਤਾ ਹੈ। ਸੰਗਾਕਾਰਾ ਨੇ ਪ੍ਰਸ਼ੰਸਾ ਕੀਤੀ ਕਿ ਕ੍ਰਿਕਟ ਬੋਰਡ ਆਫ਼ ਇੰਡੀਆ (BCCI) ਦੇ ਪ੍ਰਧਾਨ ਦਾ ਕ੍ਰਿਕਟ 'ਚ ਦਿਮਾਗ ਤੇ ਪ੍ਰਬੰਧਕ ਵਜੋਂ ਤਜ਼ਰਬਾ ਉਸ ਨੂੰ ਇਸ ਭੂਮਿਕਾ ਦਾ ਢੁਕਵਾਂ ਦਾਅਵੇਦਾਰ ਬਣਾਉਂਦਾ ਹੈ।

ਸੰਗਕਾਰਾ ਨੇ ਮੰਨਿਆ ਕਿ ਉਹ ਗਾਂਗੁਲੀ ਦਾ ਵੱਡਾ ਸਮਰਥਕ ਹੈ। ਉਨ੍ਹਾਂ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਦੀ ਅੰਤਰਰਾਸ਼ਟਰੀ ਮਾਨਸਿਕਤਾ ਹੈ ਜੋ ਮਹੱਤਵਪੂਰਣ ਅਹੁਦਿਆਂ ‘ਤੇ ਹੁੰਦੇ ਹੋਏ ਪੱਖਪਾਤ ਤੋਂ ਮੁਕਤ ਰਹਿਣਾ ਲਈ ਜ਼ਰੂਰੀ ਹੈ।

ਮੈਰਿਲਬੋਨ ਕ੍ਰਿਕਟ ਕਲੱਬ (MCC) ਦੇ ਮੌਜੂਦਾ ਪ੍ਰਧਾਨ ਸੰਗਕਾਰਾ ਨੇ ਕਿਹਾ, 

ਮੈਨੂੰ ਲਗਦਾ ਹੈ ਕਿ ਸੌਰਵ ਗਾਂਗੁਲੀ ਤਬਦੀਲੀ ਲਿਆ ਸਕਦੇ ਹਨ। ਮੈਂ ਦਾਦਾ (ਗਾਂਗੁਲੀ) ਦਾ ਇਕ ਵੱਡਾ ਪ੍ਰਸ਼ੰਸਕ ਹਾਂ, ਨਾ ਸਿਰਫ ਉਸ ਦੇ ਕ੍ਰਿਕਟਰ ਦੇ ਰੁਤਬੇ ਕਾਰਨ, ਬਲਕਿ ਮੈਨੂੰ ਲਗਦਾ ਹੈ ਕਿ ਉਸਦਾ ਕ੍ਰਿਕਟ ਦਿਮਾਗ ਕਾਫ਼ੀ ਚੰਗਾ ਹੈ।-

© Copyright@2026.ABP Network Private Limited. All rights reserved.