ਸਿੰਗਾਪੁਰ - ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਜੋੜੀ ਸ਼ਨੀਵਾਰ ਨੂੰ ਸਾਲ ਦੇ ਆਖਰੀ ਵੱਡੇ ਟੂਰਨਾਮੈਂਟ WTA ਫਾਈਨਲਸ ਦੇ ਸੈਮੀਫਾਈਨਲ 'ਚ ਹਾਰ ਗਈ। ਟਾਪ ਸੀਡੀ ਡਬਲਸ ਖਿਡਾਰਨ ਸਾਨੀਆ ਮਿਰਜ਼ਾ ਕਈ ਮਹੀਨਿਆਂ ਬਾਅਦ ਆਪਣੀ ਸਾਬਕਾ ਜੋੜੀਦਾਰ ਮਾਰਟੀਨਾ ਹਿੰਗਿਸ ਨਾਲ ਇਸ ਟੂਰਨਾਮੈਂਟ 'ਚ ਉਤਰੀ ਸੀ।
ਸਾਨੀਆ-ਮਾਰਟੀਨਾ ਦੀ ਜੋੜੀ ਨੂੰ ਐਲੀਨਾ ਵੈਸਨੀਨਾ ਅਤੇ ਐਕਾਤਰੀਨਾ ਮਾਕਾਰੋਵਾ ਦੀ ਜੋੜੀ ਨੇ ਮਾਤ ਦਿੱਤੀ। ਵੈਸਨੀਨਾ-ਮਾਕਾਰੋਵਾ ਦੀ ਜੋੜੀ ਨੇ ਇਹ ਮੈਚ 3-6, 6-2, 10-6 ਦੇ ਫਰਕ ਨਾਲ ਆਪਣੇ ਨਾਮ ਕੀਤਾ। ਵੈਸਨੀਨਾ ਅਤੇ ਮਾਕਾਰੋਵਾ ਦੀ ਜੋੜੀ ਹੁਣ ਫਾਈਨਲ 'ਚ ਲੂਸੀ ਸਾਫਾਰੋਵਾ ਅਤੇ ਬੈਥਨੀ ਮੈਟਕ ਸੈਂਡਸ ਦੀ ਜੋੜੀ ਨਾਲ ਟੱਕਰ ਲਵੇਗੀ।
1 ਘੰਟਾ 31 ਮਿਨਟ ਤਕ ਚੱਲੇ ਇਸ ਮੈਚ 'ਚ ਰੋਮਾਂਚ ਦੀ ਕੋਈ ਕਮੀ ਨਹੀਂ ਸੀ। ਸਾਨੀਆ-ਹਿੰਗਿਸ ਦੀ ਜੋੜੀ ਨੇ ਇਸ ਮੈਚ 'ਚ ਜੇਤੂ ਸ਼ੁਰੂਆਤ ਕੀਤੀ ਸੀ। ਪਰ ਫਿਰ ਵੈਸਨੀਨਾ ਅਤੇ ਮਾਕਾਰੋਵਾ ਨੇ ਦੂਜਾ ਸੈਟ ਅਤੇ ਟਾਈ-ਬ੍ਰੇਕਰ ਸੈਟ ਜਿੱਤ ਮੈਚ ਆਪਣੇ ਨਾਮ ਕਰ ਲਿਆ।