'ਬਾਹੁਬਲੀ', 'ਸੁਲਤਾਨ' ਨੂੰ ਖਾਸ ਸਨਮਾਨ
ਏਬੀਪੀ ਸਾਂਝਾ | 30 Oct 2016 10:38 AM (IST)
ਨੈਸ਼ਨਲ ਐਵਾਰਡ ਵਿਨਿੰਗ ਫਿਲਮ 'ਬਾਹੁਬਲੀ' ਅਤੇ ਸਲਮਾਨ ਖਾਨ ਦੀ ਫਿਲਮ 'ਸੁਲਤਾਨ' ਨੂੰ 47ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡਿਆ ਵਿੱਚ ਸਕਰੀਨ ਕੀਤਾ ਜਾਵੇਗਾ। ਨਾਲ ਹੀ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਬਾਜੀਰਾਓ ਮਸਤਾਨੀ' ਨੂੰ ਵੀ ਵਿਖਾਇਆ ਜਾਏਗਾ। ਇਸ ਤੋਂ ਇਲਾਵਾ ਮਰਾਠੀ ਫਿਲਮ 'ਸੈਰਾਟ' ਅਤੇ ਅਕਸ਼ੇ ਕੁਮਾਰ ਦੀ 'ਏਅਰਲਿਫਟ' ਦੀ ਵੀ ਸਕਰੀਨਿੰਗ ਰੱਖੀ ਗਈ ਹੈ। ਹੋਰ ਵੀ ਕਈ ਰੀਜਨਲ ਫਿਲਮਾਂ ਵਿਖਾਈਆਂ ਜਾਣਗੀਆਂ। ਨਾਲ ਹੀ ਸਵੱਛ ਭਾਰਤ ਅਭਿਅਾਨ ਦੇ ਤਹਿਤ ਇਸ ਮੁੱਦੇ 'ਤੇ ਬਣਾਈ ਗਈ ਬਿਹਤਰੀਨ ਫਿਲਮਾਂ ਵੀ ਸਕਰੀਨ ਹੋਣਗੀਆਂ। ਇਹ ਫਿਲਮ ਫੈਸਟੀਵਲ ਗੋਆ ਵਿੱਚ 20 ਤੋਂ 28 ਨਵੰਬਰ ਤਕ ਹੋਵੇਗਾ।