ਇਸ ਬਾਰੇ ਫਿਲਮ ਕ੍ਰਿਟਿਕ ਤਰਨ ਆਦਰਸ਼ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਮਲਟੀਪਲੈਕਸਾਂ ਵਿੱਚ 'ਐ ਦਿਲ ਹੈ ਮੁਸ਼ਕਿਲ' ਦਾ ਜਲਵਾ ਰਿਹਾ, ਸ਼ਾਅਦ ਇਹੀ ਵਜ੍ਹਾ ਰਹੀ ਕਿ ਫਿਲਮ ਨੇ ਵੱਧ ਕਮਾਈ ਕੀਤੀ ਹੈ। ਸਿੰਗਲ ਸਕਰੀਨ ਵਿੱਚ ਅਜੇ ਦੀ ਫਿਲਮ ਨੇ ਵੱਧ ਬਿਜ਼ਨਸ ਕੀਤਾ ਹੈ।
ਦੋਵੇਂ ਹੀ ਫਿਲਮਾਂ ਨੂੰ ਲੈ ਕੇ ਕਾਫੀ ਤਮਾਸ਼ਾ ਹੋਇਆ ਸੀ। ਹਾਲਾਂਕਿ ਕਰਨ ਦੀ ਫਿਲਮ ਨੂੰ ਪਾਕਿਸਤਾਨੀ ਅਦਾਕਾਰਾਂ ਦੀ ਕੌਨਟਰੋਵਰਸੀ ਤੋਂ ਵੀ ਫਾਇਦਾ ਹੋਇਆ ਲਗਦਾ ਹੈ। ਕ੍ਰਿਟਿਕਸ ਦੀ ਸੁਣੀਏ ਤਾਂ ਦੇਵੇਂ ਹੀ ਫਿਲਮਾਂ ਐਵਰੇਜ ਹਨ। ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਫਿਲਮਾਂ ਕਿੰਨਾ ਕਮਾਉਂਦੀਆਂ ਹਨ।