ਸੁਪਰਸਟਾਰ ਸ਼ਾਹਰੁਖ ਖਾਨ ਅਤੇ ਆਲੀਆ ਭੱਟ 'ਕਾਫੀ ਵਿਦ ਕਰਨ' ਦੇ ਪਹਿਲੇ ਐਪੀਸੋਡ ਵਿੱਚ ਨਜ਼ਰ ਆਉਣਗੇ। ਕਰਨ ਨੇ ਟਵੀਟ ਕਰਕੇ ਪਹਿਲੀ ਐਪੀਸੋਡ ਦੀ ਕੁਝ ਝਲਕੀਆਂ ਵਿਖਾਈਆਂ ਹਨ ਅਤੇ ਇਹ ਬੇਹੱਦ ਦਿਲਚਸਪ ਹਨ।

 


ਵੀਡੀਓ ਵਿੱਚ ਸ਼ਾਹਰੁਖ ਆਲੀਆ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਦਰਅਸਲ ਕਰਨ ਨੇ ਸ਼ਾਹਰੁਖ ਤੋਂ ਸਵਾਲ ਪੁੱਛਿਆ ਕਿ ਜੇਕਰ ਤੁਸੀਂ ਇੱਕ ਦਿਨ ਸਵੇਰੇ ਉਠੋ ਅਤੇ ਵੇਖੋ ਕਿ ਤੁਸੀਂ ਆਲੀਆ ਬਣ ਚੁੱਕੇ ਹੋ, ਤਾਂ ਕੀ ਕਰੋਗੇ। ਇਸ 'ਤੇ SRK ਨੇ ਬੇਹਦ ਮਜ਼ਾਕੀਆ ਅੰਦਾਜ਼ ਵਿੱਚ ਜਵਾਬ ਦਿੱਤਾ ਅਤੇ ਕਿਹਾ, 'ਮੈਂ ਅਖਬਾਰ ਪੜ੍ਹਾਂਗਾ'।

ਸੋ ਇਸ ਐਪੀਸੋਡ ਵਿੱਚ ਸ਼ਾਹਰੁਖ ਆਲੀਆ ਦੀ ਖੂਬ ਖਿਚਾਈ ਕਰਨਗੇ। ਪਹਿਲਾਂ ਵੀ ਆਲੀਆ ਕਰਨ ਨਾਲ ਸ਼ੋਅ ਕਰਕੇ ਮਜ਼ਾਕ ਦਾ ਪਾਤਰ ਬਣੀ ਸੀ। ਇਹ ਸ਼ੋਅ 6 ਨਵੰਬਰ ਨੂੰ ਆਨ ਏਅਰ ਹੋਵੇਗਾ।