ਅਦਾਕਾਰ ਰਣਬੀਰ ਕਪੂਰ ਵੀ ਹੁਣ ਅਨੁਸ਼ਕਾ ਸ਼ਰਮਾ ਦੇ ਰਾਹ 'ਤੇ ਚੱਲ ਰਹੇ ਹਨ। ਅਨੁਸ਼ਕਾ ਵਾਂਗ ਰਣਬੀਰ ਨੇ ਵੀ ਪੌਜ਼ੀਟਿਵ ਦਿਵਾਲੀ ਮਨਾਉਣ ਦਾ ਫੈਸਲਾ ਲਿਆ ਹੈ। ਅਨੁਸ਼ਕਾ ਦੇ ਟਵਿਟਰ ਅਕਾਊਂਟ ਰਾਹੀਂ ਰਣਬੀਰ ਨੇ ਸਾਰਿਆਂ ਲਈ ਦਿਵਾਲੀ 'ਤੇ ਇੱਕ ਖਾਸ ਸੁਨੇਹਾ ਭੇਜਿਆ ਹੈ।

 

 

ਆਪਣੇ ਘਰ ਵਿੱਚ ਪੈਟ ਡੌਗਸ ਨਾਲ ਰਣਬੀਰ ਨੇ ਇਹ ਵੀਡੀਓ ਸ਼ੂਟ ਕੀਤਾ ਹੈ। ਵੀਡੀਓ ਵਿੱਚ ਰਣਬੀਰ ਦੱਸ ਰਹੇ ਹਨ ਕਿ ਕਿਵੇਂ ਦਿਵਾਲੀ 'ਤੇ ਪਟਾਖੇ ਚਲਾਉਣ ਨਾਲ ਕੁੱਤਿਆਂ ਨੂੰ ਤਕਲੀਫ ਹੁੰਦੀ ਹੈ। ਰਣਬੀਰ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਵਾਲੀ ਪਟਾਖੇ ਨਾ ਚਲਾਏ ਜਾਣ।

ਇਸ ਤੋਂ ਪਹਿਲਾਂ ਅਨੁਸ਼ਕਾ ਨੇ ਵੀ ਸਾਰੀਆਂ ਨੂੰ ਅਪੀਲ ਕੀਤੀ ਸੀ। ਅਨੁਸ਼ਕਾ ਇੱਕ ਐਨਿਮਲ ਲਵਰ ਹੈ, ਇਹ ਸਭ ਜਾਣਦੇ ਹਨ।