1…ਫਿਲਮ 'ਐ ਦਿਲ ਹੈ ਮੁਸ਼ਕਿਲ 'ਦੇ ਸਿਤਾਰੇ ਰਣਬੀਰ ਕਪੂਰ ਅਤੇ ਅਨੁਸ਼ਕਾ ਸ਼ਰਮਾ ਕੱਲ੍ਹ ਫਿਲਮ ਦੀ ਪ੍ਰਮੋਸ਼ਨ ਲਈ ਚੰਡੀਗਡ਼੍ਹ ਪਹੁੰਚੇ ਜਿਥੇ ਦੋਹਾਂ ਨੇ ਦੀਵਾਲੀ ਮਨਾਈ ਅਤੇ ਖੂਬ ਮਸਤੀ ਵੀ ਕੀਤੀ। ਫਿਲਮ 'ਐ ਦਿਲ ਹੈ ਮੁਸ਼ਕਿਲ' ਵੀ ਕੱਲ ਹੀ ਰਿਲੀਜ਼ ਹੋਈ ਹੈ।

2…..ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਕਰਨ ਜੌਹਰ ਦੀ ਫਿਲਮ 'ਐ ਦਿਲ ਹੈ ਮੁਸ਼ਕਿਲ' ਦੀ ਰਿਲੀਜ਼ ਮੌਕੇ ਬੀਜੇਪੀ ਵਰਕਰਾਂ ਨੇ ਜਮ ਕੇ ਹੰਗਾਮਾ ਕੀਤਾ । ਜਿਨਾਂ ਨਿਰਮਾਤਾ ਕਰਨ ਦਾ ਪੁਤਲਾ ਫੂਕਿਆ ਅਤੇ ਫਿਲਮ ਦੇ ਪੋਸਟਰ ਤੇ ਕਾਲਖ ਵੀ ਮਲ ਦਿੱਤੀ

3…..ਐਮਐਨਐਸ ਦੀ ਪੰਜ ਕਰੋਡ਼ ਡੀਲ ਮਾਮਲੇ ਕੇ ਅਦਾਕਾਰ ਫਰਹਾਨ ਅਖਤਰ ਨੇ ਇੱਕ ਅੰਗਰੇਜ਼ੀ ਅਖਬਾਰ ਨੂੰ ਕਿਹਾ ਕਿ ਤੁਸੀਂ ਉਹਨਾਂ ਲੋਕਾਂ ਦੀ ਗੱਲਾਂ ਸੁਣ ਰਹੇ ਹੋ ਜੋ ਤੂਹਾਨੂੰ ਧਮਕਾ ਰਹੇ ਹਨ। ਇਹ ਧਮਕੀ ਇੱਕ ਵਿਅਕਤੀ ਬਾਰੇ ਨਹੀਂ ਬਲਕਿ ਤੁਹਾਡੇ ਪਰਿਵਾਰ ਤੇ ਘਰ ਬਾਰੇ ਵੀ ਹੈ

4……ਅਦਾਕਾਰਾ ਦੀਪਿਕਾ ਪਾਡੂਕੋਣ ਇਸ ਸਾਲ ਆਪਣੇ ਪਰਿਵਾਰ ਨਾਲ ਬੈਂਗਲੁਰੂ ਵਿੱਚ ਦਿਵਾਲੀ ਮਨਾਏਗੀ। ਦੀਪਿਕਾ ਫਿਲਮ ‘ਰਾਣੀ ਪਦਮਾਵਤੀ’ ਦੀ ਸ਼ੂਟਿੰਗ ਤੋਂ ਪਹਿਲਾਂ ਪਰਿਵਾਰ ਨਾਲ ਕੁਝ ਖਾਸ ਸਮਾਂ ਬਿਤਾਉਣਾ ਚਾਹੁੰਦੀ ਹੈ। ਦੀਪਿਕਾ ਨੇ ਦੱਸਿਆ ਸ਼ੂਟਿੰਗ ਸ਼ੁਰੂ ਹੋਵੇ ਇਸ ਤੋਂ ਪਹਿਲਾਂ, ਮੈਂ ਇਹ ਖਾਸ ਦਿਨ ਆਪਣੇ ਪਰਿਵਾਰ ਨਾਲ ਮਨਾਵਾਂਗੀ।

5…..ਅਕਸ਼ੇ ਕੁਮਾਰ ਅਤੇ ਅਭਿਨੇਤਰੀ ਤਾਪਸੀ ਪੰਨੂ ਨੇ ਆਪਣੀ ਆਗਾਮੀ ਫਿਲਮ 'ਨਾਮ ਸ਼ਬਾਨਾ' ਦੀ ਮਲੇਸ਼ੀਆ ਵਿੱਚ ਸ਼ੂਟਿੰਗ ਪੂਰੀ ਕਰ ਲਈ ਹੈ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਤਾਪਸੀ ਨੇ ਕਿਹਾ ਅਕਸ਼ੇ ਦੇ ਐਕਸ਼ਨ ਸੀਨ ਵੇਖ ਬਹੁਤ ਕੁੱਝ ਸਿਖਿਆ ਹਫਤੇ ਦੇ ਅੰਦਰ ਅਗਲਾ ਸ਼ਿਡੀਊਲ ਸ਼ੁਰੂ ਹੋਵੇਗਾ।

6…..ਅਭਿਨੇਤਰੀ ਅਥੀਆ ਸ਼ੇਟੀ ਨੇ ਆਪਣੇ ਬਾਲੀਵੁੱਡ ਕਰੀਅਰ ਦਾ ਸਿਹਰਾ ਸੁਪਰਸਟਾਰ ਸਲਮਾਨ ਖਾਨ ਨੂੰ ਦਿੱਤਾ ਹੈ। ਸੁਨੀਲ ਸ਼ੇਟੀ ਦੀ ਬੇਟੀ ਅਥੀਆ ਨੇ ਸਾਲ 2015 'ਚ ਆਈ ਫਿਲਮ 'ਹੀਰੋ' ਰਾਂਹੀ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸਦੇ ਸਲਮਾਨ ਖਾਨ ਸਹਿ ਨਿਰਮਾਤਾ ਸਨ।

7….ਸੋਨਾਕਸ਼ੀ ਅਤੇ ਜੌਹਨ ਅਬਰਾਹਿਮ ਦੀ ਫਿਲਮ 'ਫੋਰਸ 2' ਦਾ ਗੀਤ 'ਓ ਜਾਨੀਆ' ਰਿਲੀਜ਼ ਹੋ ਗਿਆ ਹੈ । ਜਿਸ ਵਿੱਚ ਸੋਨਾਕਸ਼ੀ ਸਿਨਹਾ ਜੌਹਨ ਨੂੰ ਆਈ ਲਵ ਯੂ ਕਹਿੰਦੀ ਦਿਖ ਰਹੀ ਹੈ। ਗੀਤ ਨੂੰ ਆਵਾਜ਼ ਨੇਹਾ ਕੱਕਡ਼ ਨੇ ਦਿੱਤੀ ਹੈ ।

8….ਗੁਰਦਾਸ ਮਾਨ ਨੇ ਟਵੀਟ ਕਰਕੇ ਵਿਰਾਟ ਕੋਹਲੀ ਦੇ ਉਸ ਟਵੀਟ ਦੀ ਸ਼ਲਾਘਾ ਕੀਤੀ ਹੈ ਜਿਸ ਵਿਚ ਉਨ੍ਹਾਂ ਦੇਸ਼ ਦੇ ਫੌਜੀਆਂ ਨੂੰ ਸਲਾਮ ਕੀਤਾ ਸੀ। ਇਸ ਟਵੀਟ 'ਤੇ ਗੁਰਦਾਸ ਮਾਨ ਨੇ ਵਿਰਾਟ ਕੋਹਲੀ ਦੀ ਸਿਫਤ ਕਰਦਿਆਂ ਉਨ੍ਹਾਂ ਦੀ ਲੰਮੀ ਉਮਰ ਲਈ ਅਰਦਾਸ ਕੀਤੀ ਹੈ। ਜਿਸ ਮਗਰੋਂ ਕੋਹਲੀ ਨੇ ਗੁਰਦਾਸ ਮਾਨ ਦਾ ਧੰਨਵਾਦ ਕੀਤਾ।