ਇਸ ਸ਼ੁੱਕਰਵਾਰ ਰਿਲੀਜ਼ ਹੋਈਆਂ 2 ਵੱਡੀਆਂ ਫਿਲਮਾਂ 'ਸ਼ਿਵਾਏ' ਅਤੇ 'ਐ ਦਿਲ ਹੈ ਮੁਸ਼ਕਿਲ'। ਦੋਹਾਂ ਹੀ ਫਿਲਮਾਂ ਨੂੰ ਲੈ ਕੇ ਕਾਫੀ ਚਿਰ ਤੋਂ ਜੋਸ਼ ਬਣ ਰੱਖਿਆ ਸੀ ਅਤੇ ਇਹ ਕਹਿਣਾ ਵਾਕਈ ਮੁਸ਼ਕਿਲ ਹੈ ਕਿ ਕਿਹੜੀ ਫਿਲਮ ਦਰਸ਼ਕਾਂ ਨੂੰ ਵੱਧ ਪਸੰਦ ਆਵੇਗੀ।


ਫਿਲਮ ਦੇ ਪਹਿਲੇ ਦਿਨ ਦੇ ਅੰਕੜੇ ਤਾਂ ਫਿਲਹਾਲ ਆਏ ਨਹੀਂ ਹਨ, ਪਰ ਜਾਣਕਾਰੀ ਮੁਤਾਬਕ ਦੋਵੇਂ ਹੀ ਫਿਲਮਾਂ ਚੰਗਾ ਕਮਾ ਰਹੀਆਂ ਹਨ। ਫਰਕ ਬਸ ਇੰਨਾ ਹੈ ਕਿ ਅਜੇ ਦੇਵਗਨ ਦੀ 'ਸ਼ਿਵਾਏ' ਸਿੰਗਲ ਸਕਰੀਨ 'ਤੇ ਅਤੇ ਰਣਬੀਰ ਦੀ ਫਿਲਮ ਮਲਟੀਪਲੈਕਸ ਵਿੱਚ ਵਧੀਆ ਕਰ ਰਹੀ ਹੈ। ਪਰ ਇਸ ਨਾਲ 'ਸ਼ਿਵਾਏ' ਨੂੰ ਨੁਕਸਾਨ ਹੋ ਸਕਦਾ ਹੈ, ਕਿਉਂਕਿ ਮਲਟੀਪਲੈਕਸ ਦੀ ਟਿਕਟ ਸਿੰਗਲ ਸਕ੍ਰੀਨ ਤੋਂ ਮਹਿੰਗੀ ਹੁੰਦੀ ਹੈ।

ਕ੍ਰਿਟਿਕਸ ਨੇ ਦੋਵੇਂ ਹੀ ਫਿਲਮਾਂ ਨੂੰ ਚੰਗੇ ਰਿਵਿਊਜ਼ ਨਹੀਂ ਦਿੱਤੇ ਹਨ। 'ਸ਼ਿਵਾਏ' ਨੂੰ ਮਾੜਾ ਰਿਸਪਾਂਸ ਅਤੇ 'ਐ ਦਿਲ ਹੈ ਮੁਸ਼ਕਿਲ' ਨੂੰ ਮਿਕਸਡ ਰਿਵਿਊਜ਼ ਮਿਲੇ ਹਨ। ਹੁਣ ਇੰਤਜ਼ਾਰ ਹੈ ਤਾਂ ਬਾਕਸ ਆਫਿਸ ਦੇ ਅੰਕੜਿਆਂ ਦਾ।