ਫਿਲਮ 'ਐ ਦਿਲ ਹੈ ਮੁਸ਼ਕਿਲ' ਨੇ ਪਹਿਲੇ ਦਿਨ 13.30 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਕ੍ਰਿਟਿਕ ਤਰਨ ਆਦਰਸ਼ ਨੇ ਟਵੀਟ ਕਰਕੇ ਬਾਕਸ ਆਫਿਸ ਦੇ ਅੰਕੜੇ ਦੱਸੇ ਹਨ। ਅਜੇ ਦੇਵਗਨ ਦੀ ਫਿਲਮ 'ਸ਼ਿਵਾਏ' ਦੇ ਅੰਕੜੇ ਹਾਲੇ ਆਏ ਨਹੀਂ ਹਨ।
'ਐ ਦਿਲ ਹੈ ਮੁਸ਼ਕਿਲ' ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਸੀ ਅਤੇ ਉਹ ਨਜ਼ਰ ਵੀ ਆ ਰਿਹਾ ਹੈ। ਧਨਤੇਰਸ ਵਾਲੇ ਦਿਨ ਰਿਲੀਜ਼ ਕਰਨ ਦਾ ਵੀ ਫਿਲਮ ਨੂੰ ਫਾਇਦਾ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਮਿਲੇਗਾ।
ਇਹ ਇੱਕ ਪ੍ਰੇਮ ਕਹਾਣੀ ਹੈ, ਜਿਸ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਹੈ। ਫਿਲਮ ਵਿੱਚ ਐਸ਼ਵਰਿਆ ਰਾਏ ਬੱਚਨ ਅਤੇ ਫਵਾਦ ਖਾਨ ਵੀ ਹਨ।