ਅੱਜ ਮਿਲੇਗੀ ਜਿੱਤ !
ਓਲੰਪਿਕਸ 'ਚ ਭਾਰਤੀ ਟੈਨਿਸ ਖਿਡਾਰੀਆਂ ਤੋਂ ਧਮਾਕੇ ਦੀ ਆਸ ਸੀ। ਸਾਨੀਆ ਮਿਰਜ਼ਾ, ਲੀਐਂਡਰ ਪੇਸ ਅਤੇ ਰੋਹਨ ਬੋਪੰਨਾ ਵਰਗੇ ਸੀਜੰਡ ਖਿਡਾਰੀਆਂ ਤੋਂ ਦੇਸ਼ ਤਗਮੇ ਦੀ ਆਸ ਲਗਾ ਕੇ ਬੈਠਾ ਸੀ। ਪਰ ਇਨ੍ਹਾਂ ਖਿਡਾਰੀਆਂ ਨੇ ਮਹਿਲਾ ਡਬਲਸ ਅਤੇ ਪੂਰੁਸ਼ ਡਬਲਸ ਮੁਕਾਬਲਿਆਂ ਦੇ ਪਹਿਲੇ ਦੌਰ 'ਚ ਹੀ ਆਪਣਾ ਓਲੰਪਿਕ ਅਭਿਆਨ ਖਤਮ ਕਰ ਦਿੱਤਾ।
ਹੁਣ ਓਲੰਪਿਕਸ 'ਚ ਭਾਰਤ ਦੀ ਇੱਕੋ ਉਮੀਦ ਬਚੀ ਹੈ। ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਸਭ ਦੀਆਂ ਨਜਰਾਂ ਟਿਕੀਆਂ ਹਨ।
ਪਹਿਲੇ ਹੀ ਦਿਨ ਕੀਤਾ ਹਾਰ ਦਾ ਸਾਹਮਣਾ
ਸਾਨੀਆ-ਬੋਪੰਨਾ ਦੀ ਜੋੜੀ ਬੁਧਵਾਰ ਨੂੰ ਮਿਕਸਡ ਡਬਲਸ ਮੁਕਾਬਲੇ 'ਚ ਭਾਰਤ ਦੀ ਦਾਵੇਦਾਰੀ ਪੇਸ਼ ਕਰਦੀ ਨਜਰ ਆਵੇਗੀ। ਇਸ ਮੁਕਾਬਲੇ 'ਚ ਭਾਰਤੀ ਜੋੜੀ ਦੀ ਟੱਕਰ ਆਸਟ੍ਰੇਲੀਆ ਦੀ ਸਮੰਥਾਂ ਸਟੋਸਰ ਅਤੇ ਜੌਨ ਪੀਅਰਸ ਦੀ ਜੋੜੀ ਖਿਲਾਫ ਹੋਵੇਗੀ।
ਭਾਰਤੀ ਜੋੜੀ ਲਈ ਇਹ ਮੁਕਾਬਲਾ ਜਿੱਤਣਾ ਆਸਾਨ ਨਹੀਂ ਹੋਵੇਗਾ। ਪਰ ਟੈਨਿਸ 'ਚ ਮਿਲੀ ਸ਼ੁਰੂਆਤੀ ਨਿਰਾਸ਼ਾ ਤੋਂ ਬਾਅਦ ਹੁਣ ਇਸ ਖੇਡ 'ਚ ਇਹ ਆਖਰੀ ਉਮੀਦ ਬਾਕੀ ਹੈ ਅਤੇ ਦੇਸ਼ ਇਹੀ ਉਮੀਦ ਲਗਾ ਕੇ ਬੈਠਾ ਹੈ ਕਿ ਸਾਨੀਆ-ਬੋਪੰਨਾ ਦੀ ਜੋੜੀ ਨਿਰਾਸ਼ ਨਹੀਂ ਕਰੇਗੀ।
ਪੋਲੈਂਡ ਦੇ ਮਾਰਸਿਲੇ ਮੈਟਕੌਸਕੀ ਅਤੇ ਲੁਕਾਸ ਕੂਬੌਟ ਦੀ ਜੋੜੀ ਤੋਂ ਭਾਰਤੀ ਦਿੱਗਜ ਹਾਰ ਗਏ। ਪੇਸ-ਬੋਪੰਨਾ ਦੀ ਜੋੜੀ 4-6, 6-7 ਨਾਲ ਮੈਚ ਗਵਾ ਬੈਠੀ।
ਰੋਹਨ ਬੋਪੰਨਾ ਨੂੰ ਆਪਣੇ ਪਹਿਲੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੈਨਿਸ 'ਚ ਪੇਸ-ਬੋਪੰਨਾ ਦੀ ਜੋੜੀ ਪਹਿਲੇ ਦੌਰ 'ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ।
ਸਾਨੀਆ-ਪ੍ਰਾਰਥਨਾ ਦੀ ਮਹਿਲਾ ਡਬਲਸ ਜੋੜੀ ਪਹਿਲੇ ਦੌਰ 'ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ।
ਸ਼ੁਰੂਆਤੀ ਦੌਰ 'ਚ ਨਿਰਾਸ਼ਾ ਝੱਲ ਚੁੱਕੇ ਭਾਰਤੀ ਖਿਡਾਰੀਆਂ ਤੋਂ ਹੁਣ ਮਿਕਸਡ ਡਬਲਸ ਮੈਚ 'ਚ ਜੇਤੂ ਆਸ ਦੀ ਉਮੀਦ ਹੈ।
ਚੀਨ ਦੀ ਸ਼ੁਆਈ ਜਹੈਂਗ ਅਤੇ ਸ਼ੁਆਈ ਪੈਂਗ ਦੀ ਜੋੜੀ ਨੇ 7-6, 5-7, 7-5 ਦੇ ਫਰਕ ਨਾਲ ਭਾਰਤੀ ਜੋੜੀ ਨੂੰ ਹਰਾਇਆ। ਇਹ ਮੈਚ 2 ਘੰਟੇ 44 ਮਿਨਟ ਤਕ ਚਲਿਆ।