ਸਿੰਗਾਪੋਰ - ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਨੇ ਮਿਲਕੇ WTA ਫਾਈਨਲਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਐਂਟਰੀ ਕਰ ਲਈ ਹੈ। ਸਾਨੀਆ-ਮਾਰਟੀਨਾ ਦੀ ਜੋੜੀ ਨੇ ਚੈਨ ਭੈਣਾਂ ਨੂੰ ਮਾਤ ਦਿੰਦਿਆਂ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ। 

  

 

ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਜੋੜੀ ਨੇ ਰੋਮਾਂਚ ਨਾਲ ਭਰਪੂਰ ਮੈਚ 'ਚ 7-6, 7-5 ਦੇ ਫਰਕ ਨਾਲ ਬਾਜ਼ੀ ਮਾਰੀ। ਇਸ ਮੈਚ 'ਚ ਯੁੰਗ ਜਾਨ ਚਾਨ ਅਤੇ ਹਾਓ ਚਿੰਗ ਚਾਨ ਦੀ ਜੋੜੀ ਨੇ ਦਮਦਾਰ ਖੇਡ ਵਿਖਾਇਆ। ਦੋਨੇ ਖਿਡਾਰਨਾ ਨੇ ਮਿਲਕੇ ਸਾਨੀਆ-ਮਾਰਟੀਨਾ ਦੀ ਜੋੜੀ ਨੂੰ ਦਮਦਾਰ ਟੱਕਰ ਦਿੱਤੀ ਪਰ ਚੀਨੀ ਤੇਈਪੇਈ ਦੀ ਜੋੜੀ ਜਿੱਤ ਦਰਜ ਕਰਨ 'ਚ ਨਾਕਾਮ ਰਹੀ। 

  

 

ਹੁਣ ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਸੈਮੀਫਾਈਨਲ 'ਚ ਕੈਰੋਲੀਨ ਗਾਰਸੀਆ-ਕ੍ਰਿਸਟੀਨਾ ਮਲੈਡੈਨੋਵਿਕ ਅਤੇ ਬੈਥਨੀ ਮੈਟਕ ਸੈਂਡਸ-ਲੂਸੀ ਸਾਫਾਰੋਵਾ ਦੀ ਜੋੜੀ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਟੀਮ ਨਾਲ ਟੱਕਰ ਹੋਵੇਗੀ।