ਸੀ-ਕਲਾਸ ਕੈਬ੍ਰਿਓਲੈਟ ਦੀ ਗੱਲ ਕਰੀਏ ਤਾਂ ਇਹ ਰੈਗੂਲਰ ਸੀ-ਕਲਾਸ ਦਾ ਹੀ ਕਨਵਰਟੇਬਲ ਵਰਜ਼ਨ ਹੋਵੇਗੀ। ਇਸ ਦੀ ਸਾਫਟ ਟਾਪ ਛੱਤ ਨੂੰ ਕਦੇ ਵੀ ਖੋਲ੍ਹਿਆ ਜਾ ਸਕੇਗਾ।
ਸੀ-ਕਲਾਸ ਕੈਬ੍ਰਿਓਲੈਟ ਵਿੱਚ ਜੀਐਲਸੀ-300 ਵਾਲਾ 2.0 ਲੀਟਰ ਦਾ ਟਰਬੋ ਪੈਟਰੋਲ ਇੰਜਨ ਮਿਲੇਗਾ। ਇਹ ਇੰਜਨ 241 ਪੀ.ਐਸ. ਦੀ ਤਾਕਤ ਤੇ 370 ਐਨ.ਐਸ. ਟਾਰਕ ਦੇਵੇਗਾ। ਇਹ ਇੰਜਨ 9-ਸਪੀਡ ਆਟੋਮੈਟਿਕ ਗੇਅਰਬਾਕਸ ਨਾਲ ਜੁੜਿਆ ਹੋਏਗਾ। ਐਸ-ਕਲਾਸ ਕੈਬ੍ਰਿਓਲੈਟ ਦੀ ਗੱਲ ਕਰੀਏ ਤਾਂ ਇਹ ਐਸ-500 'ਤੇ ਬਣੀ ਹੋਏਗੀ। ਇਸ ਵਿੱਚ 4.7 ਲੀਟਰ ਦਾ ਵੀ-8 ਇੰਜਨ ਮਿਲੇਗਾ।