ਨਵੀਂ ਦਿੱਲੀ: ਭਾਰਤ ਦੇ ਪਹਿਲੇ ਮੈਸੇਜਿੰਗ ਐਪ ਹਾਈਕ ਨੇ ਬੁੱਧਵਾਰ ਯੂਜਰਜ਼ ਲਈ ਵੀਡੀਓ ਕਾਲਿੰਗ ਸਹੂਲਤ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਸਾਲ ਸਤੰਬਰ ਵਿੱਚ ਵੀਡੀਓ ਕਾਲਿੰਗ ਸਰਵਿਸ ਕੁਝ ਚੋਣਵੇਂ ਯੂਜਰਜ਼ ਲਈ ਟੈਸਟਿੰਗ ਵਜੋਂ ਸ਼ੁਰੂ ਕੀਤੀ ਸੀ। ਕੰਪਨੀ ਨੇ ਹੁਣ ਆਪਣੇ ਸਾਰੇ ਉਪਭੋਗਤਾਵਾਂ ਲਈ ਇਸ ਨੂੰ ਜਨਤਕ ਕਰ ਦਿੱਤਾ ਹੈ। ਹਾਲਾਂਕਿ ਸ਼ੁਰੂਆਤ ਵਿੱਚ ਅਜੇ ਸਿਰਫ ਐਂਡਰਾਇਡ ਯੂਜਰਜ਼ ਇਸ ਦਾ ਇਸਤੇਮਾਲ ਕਰ ਸਕਣਗੇ। ਹਾਈਕ ਇਸ ਫੀਡਰ ਨਾਲ ਵਟਸਐਪ ਨੂੰ ਟੱਕਰ ਦੇਵੇਗਾ।

ਹਾਈਕ ਮੈਸੇਂਜਰ ਦੇ ਸੰਸਥਾਪਕ ਤੇ ਸੀ.ਈ.ਓ. ਕੇਵਿਨ ਭਾਰਤੀ ਮਿੱਤਲ ਨੇ ਕਿਹਾ ਕਿ ਉਹ ਭਾਰਤ ਨੂੰ ਵਿਜੂਅਲ ਤੇ ਸਾਊਂਡ ਦੇ ਵੱਡੇ ਬਾਜ਼ਾਰ ਦੇ ਰੂਪ ਵਜੋਂ ਵੇਖਦੇ ਹਨ। ਕੰਪਨੀ ਨੂੰ ਭਰੋਸਾ ਹੈ ਕਿ ਵੀਡੀਓ ਕਾਲਿੰਗ ਹਾਈਕ ਦਾ ਇਸਤੇਮਾਲ ਕਰਨ ਵਾਲੇ ਯੂਜਰਜ਼ ਦੇ ਤਜਰਬੇ ਨੂੰ ਬਿਹਤਰ ਕਰਨਗੇ।

ਵੀਡੀਓ ਕਾਲਿੰਗ ਸਹੂਲਤ ਦਾ ਇਸਤੇਮਾਲ ਕਰਨ ਵਾਲੇ ਹਾਈਕ ਯੂਜਰਜ਼ ਕਿਸੇ ਦੀ ਕਾਲ ਆਉਣ 'ਤੇ ਕਾਲ ਪਿੱਕ ਕਰਨ ਤੋਂ ਪਹਿਲਾਂ ਕਾਲ ਕਰਨ ਵਾਲੇ ਵਿਅਕਤੀ ਦਾ ਪ੍ਰੀਵਿਊ ਵੀ ਵੇਖ ਸਕਣਗੇ। ਇਸ ਸਹੂਲਤ ਨਾਲ ਹਾਈ ਕਵਾਲਟੀ ਵਾਲੇ ਵੀਡੀਓ ਦਾ ਤਜਰਬਾ ਪਾਇਆ ਜਾ ਸਕਦਾ ਹੈ। ਇਹ ਹਾਈ ਕਵਾਲਟੀ ਸੇਵਾ 2G ਸਣੇ ਘੱਟ ਨੈੱਟਵਰਕ ਵਾਲੇ ਇਲਾਕਿਆਂ ਵਿੱਚ ਵੀ ਕੰਮ ਕਰੇਗਾ।