ਅਕਸਰ ਸਾਨੂੰ ਅਜਿਹੇ ਟੈਲੇਂਟ ਦੇਖਣ ਨੂੰ ਮਿਲਦੇ ਹਨ, ਜਿਸ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੁੰਦਾ ਹੈ। ਸਚਿਨ ਤੇਂਦੁਲਕਰ ਨੇ ਵੀ ਇੰਸਟਾਗ੍ਰਾਮ 'ਤੇ ਅਜਿਹੀ ਹੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਲੜਕਾ ਆਪਣੀਆਂ ਅੱਖਾਂ ਬੰਦ ਕਰ ਕੇ ਕੁਝ ਹੀ ਸੈਕਿੰਡਾਂ 'ਚ ਰੁਬਿਕ ਕਿਊਬ ਨੂੰ ਹੱਲ ਕਰਦਾ ਹੈ।


 


ਇਸ ਵੀਡੀਓ 'ਚ ਸਚਿਨ ਕਹਿੰਦੇ ਹਨ, “ਮੈਂ ਮੁਹੰਮਦ ਆਈਮਾਨ ਕੋਲੀ ਦੇ ਨਾਲ ਹਾਂ। ਕੀ ਤੁਸੀਂ ਲੋਕ ਜਾਣਦੇ ਹੋ ਇਹ ਕੀ ਹੈ? ਰੁਬਿਕ ਕਿਊਬ।" ਸਚਿਨ ਉਸ ਕਿਊਬ ਨੂੰ ਕਰਕੇ ਕੋਲੀ ਨੂੰ ਦੇ ਦਿੰਦੇ ਹਨ। ਕੁਝ ਸੈਕਿੰਡਾਂ ਬਾਅਦ, ਕੋਲੀ ਫਾਰਮੂਲਾ ਯਾਦ ਕਰਕੇ ਤੇ ਆਪਣੀਆਂ ਅੱਖਾਂ ਬੰਦ ਕਰ ਇਸ ਨੂੰ ਹੱਲ ਕਰ ਦਿੰਦਾ ਹੈ। ਇਸ ਦੌਰਾਨ ਸਚਿਨ ਦਾ ਕਹਿਣਾ ਹੈ ਕਿ “ਆਈਮਨ ਕੋਲੀ ਦਾ ਨਾਮ ਗਿੰਨੀਜ਼ ਵਰਲਡ ਰਿਕਾਰਡ ਵਿੱਚ ਸ਼ਾਮਲ ਹੈ। ਸਾਨੂੰ ਸਾਰਿਆਂ ਨੂੰ ਇਸ ਭਾਰਤੀ 'ਤੇ ਮਾਣ ਹੈ।"



ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਦਿਆਂ ਸਚਿਨ ਨੇ ਇਸ ਹੋਣਹਾਰ ਲੜਕੇ ਦੀ ਪ੍ਰਸ਼ੰਸਾ ਕਰਦਿਆਂ ਕੈਪਸ਼ਨ 'ਚ ਲਿਖਿਆ ਕਿ ''ਇਸ ਨੌਜਵਾਨ ਲੜਕੇ ਨੂੰ ਮਿਲੋ, ਮੈਂ ਇਸ ਤੋਂ ਬਹੁਤ ਹੈਰਾਨ ਹਾਂ। ਉਹ ਕੰਮ ਜੋ ਅਸੀਂ ਇਸ ਨੂੰ ਵੇਖ ਕੇ ਨਹੀਂ ਕਰ ਸਕਦੇ ਇਹ ਇਸ ਨੂੰ ਵੇਖੇ ਬਿਨਾਂ ਕਰ ਰਿਹਾ ਹੈ। ਇਸ ਦਾ ਅਗਲਾ ਚੈਲੇਂਜ ਮੈਨੂੰ ਇਹ ਸਿਖਾਉਣਾ ਹੈ ਕਿ ਇਸ ਨੂੰ ਕਿਵੇਂ ਕਰਨਾ ਹੈ।” ਤੁਹਾਨੂੰ ਦੱਸ ਦੇਈਏ ਕਿ ਸਿਰਫ 17 ਸੈਕਿੰਡਾਂ ਵਿੱਚ ਆਈਮਾਨ ਕੋਲੀ ਨੇ ਇਸ ਕਿਊਬ ਨੂੰ ਹੱਲ ਕੀਤਾ।