ਸ਼ਮੀ ਦੀ ਤਸਵੀਰ 'ਤੇ ਫਿਰ ਹੋਏ ਭੱਦੇ ਟਵੀਟਸ
ਭਾਰਤੀ ਕ੍ਰਿਕਟ ਖਿਡਾਰੀ ਮੋਹੰਮਦ ਸ਼ਮੀ ਦੀ ਆਪਣੀ ਪਤਨੀ ਨਾਲ ਇੱਕ ਤਸਵੀਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾ ਵੀ ਅਜੇਹੀ ਹੈ ਕਿ ਸ਼ਮੀ ਤਾਂ ਭੜਕੇ ਹੀ ਨਾਲ ਹੀ ਉਨ੍ਹਾਂ ਦੇ ਕੁਝ ਫੈਨਸ ਵੀ ਭੜਕ ਗਏ ਹਨ।
ਦਰਅਸਲ 23 ਦਿਸੰਬਰ ਨੂੰ ਮੋਹੰਮਦ ਸ਼ਮੀ ਨੇ ਆਪਣੀ ਪਤਨੀ ਅਤੇ ਬੱਚੇ ਨਾਲ ਕੁਝ ਤਸਵੀਰਾਂ ਟਵਿਟਰ 'ਤੇ ਆਪਣੇ ਫੈਨਸ ਨਾਲ ਸਾਂਝੀਆਂ ਕੀਤੀਆਂ ਜਿੰਨਾ 'ਤੇ ਲੋਕਾਂ ਦੇ ਕਮੈਂਟ ਆਉਣ ਲੱਗੇ। ਇਨ੍ਹਾਂ ਤਸਵੀਰਾਂ 'ਚ ਮੋਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਥੋੜੇ ਮਾਡਰਨ ਡਰੈਸ ਅਪ 'ਚ ਨਜਰ ਆ ਰਹੀ ਸੀ।
ਲਗਭਗ 10 ਦਿਨ ਪਹਿਲਾਂ ਟਵਿਟਰ 'ਤੇ ਟਰੌਲਿੰਗ ਦਾ ਸ਼ਿਕਾਰ ਬਣੇ ਸ਼ਮੀ ਇੱਕ ਵਾਰ ਫਿਰ ਤੋਂ ਆਪਣੀ ਇੱਕ ਤਸਵੀਰ ਸਾਂਝੀ ਕਰਨ ਤੋਂ ਬਾਅਦ ਟਰੌਲ ਹੋਏ ਅਤੇ ਕੁਝ ਲੋਕਾਂ ਨੇ ਉਨ੍ਹਾਂ ਦੀ ਤਸਵੀਰ 'ਤੇ ਭੱਦੇ ਟਵੀਟ ਕੀਤੇ।
Mohammed Shami @MdShami11 31 Dec 2016 Na Sathi Hai Na Hamara Hai Koi Na Kisi Ke Hum Na Hamara Hai KoiPar Apko Dekh Kar Keh Sakte Hain Ek Pyarasa humsafar hai Koi Happy new Year
ਪਰ ਕੁਝ ਲੋਕਾਂ ਨੇ ਅਜਿਹੇ ਕਮੈਂਟਸ 'ਤੇ ਖੇਦ ਜਾਹਿਰ ਕੀਤਾ ਅਤੇ ਲੋਕਾਂ ਨੂੰ ਸ਼ਰਮ ਕਰਨ ਲਈ ਕਿਹਾ। ਸ਼ਮੀ ਨੇ ਪਹਿਲੀ ਵਾਰ ਹੋਏ ਟਵੀਟਸ 'ਤੇ ਜਵਾਬ ਦੇਕੇ ਲੋਕਾਂ ਨੂੰ ਸ਼ਰਮ ਕਰਨ ਲਈ ਕਿਹਾ ਸੀ ਪਰ ਇਸ ਵਾਰ ਸ਼ਮੀ ਨੇ ਅਜਿਹਾ ਨਹੀਂ ਕੀਤਾ ਸਗੋਂ ਉਨ੍ਹਾਂ ਦੇ ਕੁਝ ਫੈਨਸ ਨੇ ਹੀ ਲੋਕਾਂ ਨੂੰ ਅਜਿਹੇ ਟਵੀਟਸ ਕਰਨ ਤੋਂ ਦੂਰ ਰਹਿਣ ਲਈ ਕਿਹਾ।
ਸ਼ਮੀ ਦੇ ਕੁਝ ਚਾਹੁਣ ਵਾਲਿਆਂ ਨੂੰ ਸ਼ਮੀ ਦੀ ਪਤਨੀ ਦਾ ਇਹ ਅੰਦਾਜ਼ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੂੰ ਇਸੇ ਡਰੈਸ ਅਪ ਕਾਰਨ ਨਸੀਹਤਾਂ ਭਰੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ।
ਲੋਕਾਂ ਨੇ ਇਸਲਾਮ ਅਤੇ ਅੱਲਾਹ ਦੇ ਨਾਮ 'ਤੇ ਇਸਤੋਂ ਬਚਣ ਦੀ ਸਲਾਹ ਦਿੱਤੀ। ਨਵੇਂ ਸਾਲ 'ਤੇ ਸ਼ਮੀ ਨੇ ਫਿਰ ਆਪਣੀ ਪਤਨੀ ਨਾਲ ਤਸਵੀਰ ਸਾਂਝੀ ਕੀਤੀ ਅਤੇ ਇੱਕ ਵਾਰ ਫਿਰ ਤੋਂ ਓਹ ਧਾਰਮਿਕ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਆ ਗਏ।
ਮੋਹੰਮਦ ਸ਼ਮੀ ਦਾ ਟਵੀਟ