✕
  • ਹੋਮ

ਸ਼ੰਮੀ-ਹਸੀਨ ਵਿਵਾਦ 'ਚ ਨਵਾਂ ਮੋੜ: ਪਹਿਲੇ ਪਤੀ ਦੀ ਧੀ ਨੇ ਖੋਲ੍ਹੇ ਕਈ ਭੇਤ

ਏਬੀਪੀ ਸਾਂਝਾ   |  13 Mar 2018 02:18 PM (IST)
1

ਇਸ ਤੋਂ ਬਾਅਦ ਮੁਹੰਮਦ ਸ਼ਮੀ ਨੇ ਵੀ ਮੀਡੀਆ ਵਿੱਚ ਆ ਕੇ ਕਿਹਾ ਸੀ ਕਿ ਜੇਕਰ ਗੱਲਬਾਤ ਰਾਹੀਂ ਇਹ ਮੁੱਦਾ ਹੱਲ ਹੋ ਜਾਂਦਾ ਹੈ ਤਾਂ ਇਸ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ। ਆਪਸੀ ਤਾਲਮੇਲ ਨਾਲ ਮੁੱਦੇ ਨੂੰ ਸੁਲਝਾਉਣਾ ਹੀ ਸਾਡੇ ਦੋਵਾਂ ਲਈ ਤੇ ਸਾਡੀ ਧੀ ਲਈ ਸਹੀ ਰਹੇਗਾ।

2

ਹਸੀਨ ਜਹਾਂ ਨੇ ਬੀਤੇ ਦਿਨ ਹੀ ਕਿਹਾ ਕਿ ਸ਼ਮੀ ਹੁਣ ਵੀ ਚਾਹੁੰਦੇ ਹਨ ਕਿ ਘਰ ਬਚੇ ਤਾਂ ਉਹ ਵੀ ਸਹਿਯੋਗ ਕਰਨ ਲਈ ਤਿਆਰ ਹੋ ਸਕਦੀ ਹੈ।

3

ਅਖੀਰ ਵਿੱਚ ਹਸੀਨ ਦੀ ਧੀ ਨੇ ਇਹ ਉਮੀਦ ਜਤਾਈ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ ਉਹ ਖ਼ਤਮ ਹੋ ਜਾਵੇ ਤੇ ਉਹ ਦੋਵੇਂ ਫਿਰ ਤੋਂ ਇਕੱਠੇ ਹੋ ਜਾਮ ਤੇ ਹੋਲੀ ਦੇ ਦਿਨ ਵਰਗੀ ਖੁਸ਼ੀ ਮੁੜ ਤੋਂ ਪਰਤ ਆਵੇ।

4

ਖੁਸ਼ਬੂ ਨੇ ਇਹ ਵੀ ਕਿਹਾ ਕਿ ਮੈਂ ਨਹੀਂ ਚਾਹੁੰਦੀ ਕਿ ਪਾਪਾ ਦਾ ਕਰੀਅਰ ਖ਼ਰਾਬ ਹੋਵੇ, ਕਿਉਂਕਿ ਉਹ ਇੱਥੇ ਬੜੀ ਮੁਸ਼ਕਲ ਨਾਲ ਪਹੁੰਚੇ ਹਨ। ਮੰਮੀ ਵੀ ਕੋਸ਼ਿਸ਼ ਕਰ ਰਹੀ ਹੈ ਪਾਪਾ ਨਾਲ ਮਿਲ ਕੇ ਇਹ ਗੱਲ ਸੁਲਝਾਉਣ ਦੀ, ਪਰ ਅੱਗੇ ਕੀ ਹੋਵੇਗਾ ਇਹ ਮੈਨੂੰ ਨਹੀਂ ਪਤਾ।

5

ਜਦ ਏਬੀਪੀ ਨਿਊਜ਼ ਨੇ ਇਹ ਸਵਾਲ ਕੀਤਾ ਕਿ ਹਸੀਨ ਤੇ ਸ਼ੰਮੀ ਦਰਮਿਆਨ ਕਿੰਨਾ ਕੁ ਪਿਆਰ ਸੀ ਤਾਂ ਉਨ੍ਹਾਂ ਤੁਰੰਤ ਦੱਸਿਆ ਕਿ ਪਾਪਾ ਮੰਮੀ ਨਾਲ ਬਹੁਤ ਪਿਆਰ ਕਰਦੇ ਹਨ ਤੇ ਮੰਮੀ ਵੀ ਬਹੁਤ ਪਿਆਰ ਕਰਦੀ ਹੈ। ਪਰ ਬਾਹਰ ਵਾਲੇ ਜੇਕਰ ਉਨ੍ਹਾਂ ਦਰਮਿਆਨ ਆਉਂਦੇ ਹਨ ਤਾਂ ਮੰਮੀ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਵਾਰ ਵਾਰ ਉਹ (ਸ਼ੰਮੀ) ਬਾਹਰ ਵਾਲੇ ਨੂੰ ਅੰਦਰ ਲਿਆਉਂਦੇ ਹਨ ਤਾਂ ਇਸ ਲਈ ਮੰਮੀ ਕਹਿੰਦੀ ਹੈ ਕਿ ਬਾਹਰ ਵਾਲੇ ਨੂੰ ਅੰਦਰ ਨਾ ਲਿਆਓ। ਅਸੀਂ ਵਿੱਛੜ ਜਾਵਾਂਗੇ, ਪਰ ਪਾਪਾ ਉਹੀ ਕਰਦੇ ਹਨ ਜੋ ਮੰਮੀ ਸਹਿ ਨਹੀਂ ਸਕਦੀ।

6

ਖੁਸ਼ਬੂ ਨੇ ਇਹ ਵੀ ਦੱਸਿਆ ਕਿ ਸ਼ੰਮੀ ਹਰ ਸਾਲ ਈਦ ਜਾਂ ਕਿਸੇ ਵੀ ਤਿਉਹਾਰ ਮੌਕੇ ਕੱਪੜੇ ਜਾਂ ਖਰੀਦਦਾਰੀ ਕਰਵਾਉਂਦੇ ਸੀ। ਇਸ ਦੇ ਨਾਲ ਸਕੂਲ ਤੋਂ ਛੁੱਟੀ ਮਿਲਣ 'ਤੇ ਘੁੰਮਾਉਣ ਵੀ ਲੈ ਕੇ ਜਾਂਦੇ ਸੀ।

7

ਹਾਲਾਂਕਿ, ਹਸੀਨ ਦੀ ਵੱਡੀ ਧੀ ਦੀ ਨਜ਼ਰ ਵਿੱਚ ਮੁਹੰਮਦ ਸ਼ਮੀ ਬਹੁਤ ਵਧੀਆ ਇਨਸਾਨ ਤੇ ਪਿਤਾ ਹਨ। ਉਨ੍ਹਾਂ ਦੱਸਿਆ ਕਿ ਸ਼ਮੀ ਵੀ ਉਨ੍ਹਾਂ ਨੂੰ ਆਪਣੀ ਧੀ ਵਾਂਗ ਹੀ ਪਿਆਰ ਕਰਦੇ ਹਨ। ਉਹ ਸਾਨੂੰ ਅਹਿਸਾਸ ਕਰਵਾਉਂਦੇ ਸਨ ਕਿ ਉਹ ਸਾਡੇ ਪਿਤਾ ਤੇ ਅਸੀਂ ਉਨ੍ਹਾਂ ਦੀਆਂ ਧੀਆਂ ਹਾਂ।

8

ਏਬੀਪੀ ਨਿਊਜ਼ ਨੇ ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਕਿ ਉਹ ਵੱਡੀ ਹੋ ਕੇ ਮੰਮੀ ਵਾਂਗ ਮਾਡਲ ਜਾਂ ਹੀਰੋਇਨ ਕਿਉਂ ਨਹੀਂ ਬਣਨਾ ਚਾਹੁੰਦੀ ਤਾਂ ਉਨ੍ਹਾਂ ਕਿਹਾ ਕਿ ਮਾਡਲਿੰਗ ਜਾਂ ਫ਼ਿਲਮ ਇੰਡਸਟਰੀ ਅਜਿਹੀ ਚੀਜ਼ ਹੈ ਜੋ ਹਰੇਕ ਦੀ ਕਿਸਮਤ ਵਿੱਚ ਨਹੀਂ ਹੁੰਦੀ। ਮਾਡਲਿੰਗ ਸਭ ਕਰਨਾ ਚਾਹੁੰਦੇ ਹਨ ਜੇਕਰ ਮੇਰੇ ਹਿੱਸੇ ਆਉਂਦੀ ਹੈ ਤਾਂ ਚੰਗੀ ਗੱਲ ਹੈ। ਤਾਂ ਵੀ ਮੈਂ ਆਪਣੇ ਪੈਰਾਂ 'ਤੇ ਖੜ੍ਹਾ ਹੋਵਾਂਗੀ, ਇਸ ਲਈ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ।

9

ਜਿਸ ਧੀ ਨੇ ਹਸੀਨ ਨੂੰ ਨੰਨ੍ਹੀ ਉਮਰ ਵਿੱਚ ਛੱਡ ਦਿੱਤਾ ਸੀ, ਉਹ ਹੁਣ ਦਸਵੀਂ ਜਮਾਤ ਵਿੱਚ ਪਹੁੰਚ ਗਈ ਹੈ ਤੇ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ। ਹਸੀਨ ਦੀ ਧੀ ਸਮਝਦਾਰੀ ਭਰੀਆਂ ਗੱਲਾਂ ਵੀ ਕਰਦੀ ਹੈ।

10

ਇਸੇ ਦੌਰਾਨ ਹੀ ਹਸੀਨ ਦੀ ਧੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਮਾਂ ਬਚਪਨ ਵਿੱਚ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਸੀ, ਉਦੋਂ ਉਹ ਪੰਜ-ਛੇ ਸਾਲ ਦੀ ਸੀ ਤੇ ਦੂਜੀ ਜਮਾਤ ਵਿੱਚ ਪੜ੍ਹਦੀ ਸੀ।

11

ਹਸੀਨ ਦੀ ਧੀ ਨੇ ਆਪਣੀ ਮਾਂ ਦੇ ਦਰਦ ਨੂੰ ਸਮਝਦਿਆਂ ਕਿਹਾ, ਮੰਮੀ ਦੀ ਖ਼ਾਸ ਗੱਲ ਇਹ ਹੈ ਕਿ ਉਹ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਚਾਹੁੰਦੀ ਸੀ, ਆਪਣੀ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੀ ਸੀ। ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ, ਮੰਮੀ ਬਹੁਤ ਹਿੰਮਤਵਾਲੀ ਹੈ। ਹਾਲੇ ਵੀ ਉਹ ਬਾਹਰ ਤੋਂ ਹਿੰਮਤਵਾਲੀ ਲੱਗ ਰਹੀ ਹੈ ਪਰ ਮੈਂ ਸਮਝ ਸਕਦੀ ਹਾਂ ਕਿ ਮੰਮਾ ਅੰਦਰ ਤੋਂ ਬਹੁਤ ਦੁਖੀ ਹਨ।

12

ਹਸੀਨ ਦੀ ਵੱਡੀ ਧੀ ਨੇ ਕਿਹਾ ਕਿ ਮੇਰੀ ਮਾਂ ਬਹੁਤ ਵਧੀਆ ਔਰਤ ਸੀ, ਬਹੁਤ ਹਿੰਮਤਵਾਲੀ ਸੀ, ਜ਼ਿੰਦਗੀ ਵਿੱਚ ਹਮੇਸ਼ਾ ਕੁਝ ਕਰਨ ਦੀ ਕੋਸ਼ਿਸ਼ ਕਰਦੀ ਸੀ, ਉਹ ਪੜ੍ਹਾਈ ਤੇ ਖੇਡਾਂ ਵਿੱਚ ਵੀ ਬਹੁਤ ਚੰਗੀ ਸੀ।

13

ਹਸੀਨ ਜਹਾਂ ਦੀ ਧੀ ਨੇ ਹਸੀਨ-ਸ਼ੰਮੀ ਤੇ ਆਪਣੀ ਪਿਛਲੀ ਜ਼ਿੰਦਗੀ ਦੇ ਸਾਰੇ ਪਰਿਵਾਰਕ ਰਾਜ਼ ਖੋਲ੍ਹ ਦਿੱਤੇ ਤੇ ਨਾਲ ਹੀ ਦੋਵਾਂ ਨੂੰ ਮੁੜ ਤੋਂ ਇੱਕ ਹੋ ਜਾਣ ਦੀ ਗੱਲ ਵੀ ਕਹੀ।

14

ਭਾਰਤੀ ਕ੍ਰਿਕਟਰ ਮੁਹੰਮਦ ਸ਼ੰਮੀ ਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਦਰਮਿਆਨ ਜਾਰੀ ਵਿਵਾਦ ਵਧਦਾ ਦੇਖ ਹੁਣ ਹਸੀਨ ਦੇ ਪਹਿਲੇ ਵਿਆਹ ਤੋਂ ਉਨ੍ਹਾਂ ਦੀ ਵੱਡੀ ਧੀ ਸਾਹਮਣੇ ਆਈ ਹੈ।

  • ਹੋਮ
  • ਖੇਡਾਂ
  • ਸ਼ੰਮੀ-ਹਸੀਨ ਵਿਵਾਦ 'ਚ ਨਵਾਂ ਮੋੜ: ਪਹਿਲੇ ਪਤੀ ਦੀ ਧੀ ਨੇ ਖੋਲ੍ਹੇ ਕਈ ਭੇਤ
About us | Advertisement| Privacy policy
© Copyright@2026.ABP Network Private Limited. All rights reserved.