ਨਵੀਂ ਦਿੱਲੀ - ਟੀਮ ਇੰਡੀਆ ਨੂੰ ਇੰਦੌਰ ਟੈਸਟ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਬੁਰੀ ਖਬਰ ਮਿਲ ਰਹੀ ਹੈ। ਪਹਿਲਾਂ ਸ਼ਿਖਰ ਧਵਨ ਅੰਗੂਠਾ ਟੁੱਟਣ ਕਾਰਨ ਟੀਮ ਤੋਂ ਬਾਹਰ ਹੋਏ ਅਤੇ ਹੁਣ ਭੁਵਨੇਸ਼ਵਰ ਕੁਮਾਰ ਵੀ ਇੰਦੌਰ ਟੈਸਟ ਤੋਂ ਬਾਹਰ ਹੋ ਗਏ ਹਨ। 

  

ਭੁਵਨੇਸ਼ਵਰ ਕੁਮਾਰ ਨੇ ਕੋਲਕਾਤਾ ਟੈਸਟ 'ਚ ਟੀਮ ਇੰਡੀਆ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ ਸੀ। ਕੋਲਕਾਤਾ ਟੈਸਟ 'ਚ ਭੁਵਨੇਸ਼ਵਰ ਕੁਮਾਰ ਨੇ ਪਹਿਲੀ ਪਾਰੀ 'ਚ 5 ਵਿਕਟ ਝਟਕੇ ਸਨ ਅਤੇ ਦੂਜੀ ਪਾਰੀ 'ਚ 1 ਵਿਕਟ ਹਾਸਿਲ ਕੀਤਾ ਸੀ। ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਟੀਮ 'ਚ ਸ਼ਰਦੁਲ ਠਾਕੁਰ ਨੂੰ ਸ਼ਾਮਿਲ ਕੀਤਾ ਗਿਆ ਹੈ। 

  

 

ਜੇਕਰ ਸ਼ਰਦੁਲ ਠਾਕੁਰ ਨੂੰ ਇੰਦੌਰ ਟੈਸਟ 'ਚ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਓਹ ਟੀਮ ਇੰਡੀਆ ਲਈ ਡੈਬਿਊ ਕਰਦੇ ਨਜਰ ਆਉਣਗੇ। ਇੰਦੌਰ 'ਚ ਸੀਰੀਜ਼ ਦਾ ਆਖਰੀ ਟੈਸਟ ਮੈਚ 8 ਤੋਂ 12 ਅਕਤੂਬਰ ਤਕ ਖੇਡਿਆ ਜਾਣਾ ਹੈ।