ਨਵੀਂ ਦਿੱਲੀ: ਪਾਕਿਸਤਾਨ ਸੁਪਰ ਲੀਗ 2021 ਨੂੰ ਕੋਰੋਨਾ ਵਾਇਰਸ ਦੀ ਲਾਗ ਦੇ ਵਧਦੇ ਮਾਮਲਿਆਂ ਕਾਰਨ ਰੱਦ ਕਰ ਦਿੱਤਾ ਗਿਆ ਹੈ। ਨਾਲ ਹੀ ਵਿਦੇਸ਼ੀ ਖਿਡਾਰੀਆਂ ਨੂੰ ਸੁਰੱਖਿਅਤ ਵਾਪਸ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਕ੍ਰਿਕੇਟਰ ਸ਼ੋਏਬ ਅਖ਼ਤਰ ਨੇ PCB (ਪਾਕਿਸਤਾਨ ਕ੍ਰਿਕੇਟ ਬੋਰਡ) ਦੇ ਆਪਣੇ ਮੈਡੀਕਲ ਸਟਾਫ਼ ਨੂੰ ਇਸ ਦਾ ਦੋਸ਼ੀ ਕਰਾਰ ਦਿੱਤਾ ਹੈ। ਆਪਣੇ ਯੂਟਿਊਬ ਚੈਨਲ ਉੱਤੇ ਇੱਕ ਵੀਡੀਓ ਸ਼ੇਅਰ ਕਰ ਕੇ ਸ਼ੋਏਬ ਨੇ PCB ਵਿਰੁੱਧ ਰੱਜ ਕੇ ਭੜਾਸ ਕੱਢੀ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਇਸ ਟੂਰਨਾਮੈਂਟ ਦੌਰਾਨ 7 ਖਿਡਾਰੀ ਕੋਰੋਨਾ ਪੌਜ਼ੇਟਿਵ ਪਾਏ ਗਏ ਸਨ। ਸ਼ੋਏਬ ਨੇ ਆਪਣੀ ਵਿਡੀਓ ’ਚ ਕਿਹਾ, PCB ਨੇ ਆਪਣੀ ਮੈਡੀਕਲ ਟੀਮ ਵਿੱਚ ਬਹੁਤ ਗ਼ੈਰਜ਼ਿੰਮੇਵਾਰ ਡਾਕਟਰ ਰੱਖੇ ਹੋਏ ਹਨ; ਜਿਨ੍ਹਾਂ ਕਰਕੇ ਖਿਡਾਰੀਆਂ ਦੀ ਜਾਨ ਦਾਅ ’ਤੇ ਲੱਗ ਗਈ। ਉਨ੍ਹਾਂ ਕਿਹਾ ਹੈ ਕਿ ਇਸ ਮੈਡੀਕਲ ਟੀਮ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਸ਼ੋਏਬ ਅਖ਼ਤਰ ਨੇ ਸੁਆਲ ਕੀਤਾ ਹੈ ਕਿ ਜੇ ਕਿਸੇ ਖਿਡਾਰੀ ਦੀ ਜਾਨ ਚਲੀ ਜਾਂਦੀ, ਤਾਂ ਇਸ ਦਾ ਜ਼ਿੰਮੇਵਾਰ ਹੋਣ ਹੁੰਦਾ? ਸ਼ੋਏਬ ਨੇ PCB ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾਹ ਕਿ ਜੇ ਖਿਡਾਰੀਆਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ, ਤਾਂ ਟੂਰਨਾਮੈਂਟ ਰੱਖਿਆ ਹੀ ਕਿਉਂ ਸੀ?
ਸ਼ੋਏਬ ਅਖ਼ਤਰ ਦਾ ਸਵਾਲ, ਜੇ PSL ਦੌਰਾਨ ਕਿਸੇ ਖਿਡਾਰੀ ਦੀ ਜਾਨ ਚਲੀ ਜਾਂਦੀ, ਤਾਂ ਕੌਣ ਜ਼ਿੰਮੇਵਾਰ ?
ਏਬੀਪੀ ਸਾਂਝਾ | 05 Mar 2021 12:45 PM (IST)
ਪਾਕਿਸਤਾਨ ਸੁਪਰ ਲੀਗ 2021 ਨੂੰ ਕੋਰੋਨਾ ਵਾਇਰਸ ਦੀ ਲਾਗ ਦੇ ਵਧਦੇ ਮਾਮਲਿਆਂ ਕਾਰਨ ਰੱਦ ਕਰ ਦਿੱਤਾ ਗਿਆ ਹੈ। ਨਾਲ ਹੀ ਵਿਦੇਸ਼ੀ ਖਿਡਾਰੀਆਂ ਨੂੰ ਸੁਰੱਖਿਅਤ ਵਾਪਸ ਭੇਜਿਆ ਜਾ ਰਿਹਾ ਹੈ।
ਸ਼ੋਏਬ ਅਖ਼ਤਰ ਦਾ ਸਵਾਲ, ਜੇ PSL ਦੌਰਾਨ ਕਿਸੇ ਖਿਡਾਰੀ ਦੀ ਜਾਨ ਚਲੀ ਜਾਂਦੀ, ਤਾਂ ਕੌਣ ਜ਼ਿੰਮੇਵਾਰ ? |
Published at: 05 Mar 2021 12:45 PM (IST)