ਤੂਫਾਨੀ ਸੈਂਕੜਾ ਲਾ ਕੇ ਸ਼ਾਨਦਾਰ ਜਿੱਤ ਦਿਵਾਉਣ ਵਾਲੇ ਸ਼ੁਭਮਨ ਨੇ ਇਨ੍ਹਾਂ ਸਿਰ ਬੰਨ੍ਹਿਆ ਸਿਹਰਾ
ਉੱਥੇ ਹੀ ਸ਼ੁਭਮਨ ਦੇ ਮਾਤਾ ਨੇ ਆਪਣੇ ਪੁੱਤ ਦੀ ਜਿੱਤ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਸ਼ੁਭਮਨ ਨੇ ਸੈਂਕੜਾ ਪੂਰਾ ਕੀਤਾ, ਉਨ੍ਹਾਂ ਨੂੰ ਉਦੋਂ ਹੀ ਅਹਿਸਾਸ ਹੋ ਗਿਆ ਸੀ ਕਿ ਭਾਰਤ ਨੇ ਮੈਚ ਜਿੱਤ ਲਿਆ ਹੈ ਤੇ ਹੁਣ ਟੀਮ ਫਾਈਨਲ ਵਿੱਚ ਜਾ ਰਹੀ ਹੈ।
ਇਸ ਤੋਂ ਬਾਅਦ ਸ਼ੁਭਮਨ ਦੇ ਪਿਤਾ ਨੇ ਏ.ਬੀ.ਪੀ. ਨਿਊਜ਼ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੁਭਮਨ ਪਿਛਲੇ ਦੋ ਸਾਲਾਂ ਤੋਂ ਅੰਡਰ-19 ਵਿਸ਼ਵ ਕੱਪ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਸੀ। ਇਸ ਲਈ ਉਸ ਦੀ ਚੰਗੀ ਪਾਰੀ ਦਾ ਸਿਹਰਾ ਤਾਂ ਸ਼ੁਭਮਨ ਨੂੰ ਹੀ ਜਾਂਦਾ ਹੈ।
ਸ਼ੁਭਮਨ ਤੋਂ ਜਦ ਪੁੱਛਿਆ ਗਿਆ ਕਿ ਤੁਸੀਂ ਆਪਣੇ ਆਪ ਨੂੰ ਇਸ ਮੁਕਾਮ 'ਤੇ ਪਹੁੰਚਣ ਦਾ ਸਿਹਰਾ ਕਿਸ ਨੂੰ ਦਿੰਦੇ ਹਨ ਤਾਂ ਉਸ ਨੇ ਬਿਨਾ ਕੋਈ ਦੇਰ ਲਾਏ ਆਪਣੇ ਪਿਤਾ ਦਾ ਨਾਂਅ ਬੋਲ ਦਿੱਤਾ।
ਟੀਮ ਇੰਡੀਆ ਦੀ ਜਿੱਤ ਦੇ ਹੀਰੋ ਸ਼ੁਭਮਨ ਗਿੱਲ ਨੇ ਆਪਣੀ ਸ਼ਾਨਦਾਰ ਪਾਰੀ ਦਾ ਸਿਹਰਾ ਆਪਣੇ ਪਿਤਾ ਲਖਵਿੰਦਰ ਗਿੱਲ ਤੇ ਭਾਈ ਨੂੰ ਦਿੱਤਾ ਹੈ ।
ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ੁਭਮਨ ਗਿੱਲ ਨੇ ਨਾਬਾਦ 102 ਦੌੜਾਂ ਦੀ ਮਦਦ ਨਾਲ ਪਾਕਿਸਤਾਨ ਸਾਹਮਣੇ 273 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਦਾ ਪਿੱਛਾ ਕਰਦੇ ਹੋਏ ਪਾਕਿਸਤਾਨੀ ਟੀਮ ਇੱਕ ਵਾਰ ਵੀ ਮੁਕਾਬਲੇ ਵਿੱਚ ਨਜ਼ਰ ਨਹੀਂ ਆਈ ਤੇ ਸਿਰਫ 69 ਦੌੜਾਂ ਬਣਾ ਕੇ ਆਲਆਊਟ ਹੋ ਗਈ।
ਸ਼ੁਭਮਨ ਗਿੱਲ ਦੇ ਰਿਕਾਰਡ ਆਤਿਸ਼ੀ ਬੱਲੇਬਾਜ਼ੀ ਤੇ ਇਸ਼ਾਨ ਪੋਰੇਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਭਾਰਤ ਨੇ ਪਾਕਿਸਤਾਨ ਨੂੰ 203 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਅੰਡਰ-19 ਵਿਸ਼ਵਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ।