6 ਛੱਕਿਆਂ ਤੇ 6 ਚੌਕਿਆਂ ਨਾਲ ਧਮਾਕੇਦਾਰ ਸ਼ੁਰੂਆਤ
ਏਬੀਪੀ ਸਾਂਝਾ | 20 Dec 2017 07:16 PM (IST)
ਨਵੀਂ ਦਿੱਲੀ: ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਨੇ ਬਿੱਗ ਬੈਸ਼ ਲੀਗ ਦੇ ਪਹਿਲੇ ਮੈਚ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਸਿਡਨੀ ਥੰਡਰ ਵੱਲੋਂ ਖੇਡ ਰਹੇ ਵਾਟਸਨ ਨੇ 46 ਗੇਂਦਾਂ ਵਿੱਚ 77 ਦੌੜਾਂ ਬਣਾਈਆਂ ਜਿਸ ਵਿੱਚ 6 ਛੱਕੇ ਤੇ 6 ਚੌਕੇ ਸ਼ਾਮਲ ਹਨ। ਇਸ ਦੇ ਇਲਾਵਾ, ਟੀ -20 ਕ੍ਰਿਕਟ ਵਿੱਚ ਵਾਟਸਨ ਦੇ ਨਾਮ ਨਾਲ ਵਿਸ਼ੇਸ਼ ਰਿਕਾਰਡ ਵੀ ਜੁੜ ਗਿਆ। ਵਾਟਸਨ ਟੀ-20 ਵਿੱਚ 300 ਮਾਰਨ ਵਾਲੇ ਦੁਨੀਆ ਦੇ ਛੇਵੇਂ ਖਿਡਾਰੀ ਤੇ ਆਸਟਰੇਲੀਅਨ ਟੀਮ ਦੇ ਦੂਜੇ ਖਿਡਾਰੀ ਬਣ ਗਏ ਹਨ। ਵਾਟਸਨ ਤੋਂ ਇਲਾਵਾ ਡੇਵਿਡ ਵਾਰਨਰ ਨੇ 314 ਛੱਕੇ ਲਾਏ ਹਨ ਜਦਕਿ ਵੈਸਟਇੰਡੀਜ਼ ਦੇ ਕ੍ਰਿਸ ਗੇਲ ਨੇ ਟੀ -20 ਵਿੱਚ ਸਭ ਤੋਂ ਵੱਧ 919 ਛੱਕੇ ਲਾਏ ਹਨ। ਇਸ ਤੋਂ ਪਹਿਲਾਂ ਸਿਡਨੀ ਪ੍ਰੀਮੀਅਰ ਕ੍ਰਿਕਟ ਵਿੱਚ ਸਦਰਲੈਂਡ ਵਲੋਂ ਖੇਡਦੇ ਹੋਏ ਵਾਟਸਨ ਨੇ 53 ਗੇਂਦਾਂ ਵਿੱਚ 114 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਪਾਰੀ ਦੌਰਾਨ ਉਸ ਨੇ ਸਿਰਫ ਇਕ ਚੌਕਾ ਮਾਰਿਆ ਜਦਕਿ 16 ਵਾਰ ਗੇਂਦ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ। ਇੰਡੀਅਨ ਪ੍ਰੀਮੀਅਰ ਲੀਗ ਵਿੱਚ, ਵਾਟਸਨ ਰਾਇਲ ਚੈਲੇਂਜਰਜ਼ ਬੰਗਲੌਰ ਵੱਲੋਂ ਖੇਡਦਾ ਹੈ ਤੇ ਹੁਣ ਇਹ ਵੇਖਣ ਵਾਲੀ ਗੱਲ ਹੋਵੇਗੀ ਹੈ ਕਿ ਟੀਮ ਆਈਪੀਐਲ ਦੇ ਨਵੇਂ ਸੀਜ਼ਨ ਵਿੱਚ ਉਨ੍ਹਾਂ ਨੂੰ ਰਿਟੇਨ ਕਰਦੀ ਹੈ ਜਾਂ ਨੀਲਾਮੀ ਵਿੱਚ ਧਮਾਲ ਹੋਵੇਗਾ।