ਸੰਗਰੂਰ: ਪਿੰਡ ਘਾਬਦਾਂ ਦੇ ਨੌਜਵਾਨ ਕਿਸਾਨ ਗੁਰਪਿਆਰ ਸਿੰਘ (27) ਨੇ ਕਰਜ਼ੇ ਤੋਂ ਦੁਖੀ ਹੋ ਕੇ ਫਾਹਾ ਲੈ ਖੁਦਕੁਸ਼ੀ ਕਰ ਲਈ ਹੈ। ਕਿਸਾਨ ਦੇ ਪਿਤਾ ਚਮਕੌਰ ਸਿੰਘ ਨੇ ਦੱਸਿਆ ਕਿ ਸਿਰ ਚੜ੍ਹੇ ਛੇ ਲੱਖ ਦੇ ਕਰਜ਼ੇ ਕਾਰਨ ਗੁਰਪਿਆਰ ਪ੍ਰੇਸ਼ਾਨ ਰਹਿੰਦਾ ਸੀ।
ਕਰਜ਼ਾ ਉਤਾਰਨ ਲਈ ਉਸ ਨੇ ਜ਼ਮੀਨ ਵੀ ਗਹਿਣੇ ਰੱਖ ਦਿੱਤੀ ਸੀ ਪਰ ਜਦੋਂ ਕੋਈ ਹੱਲ ਹੁੰਦ ਨਾ ਦਿਖਿਆ ਤਾਂ ਪ੍ਰੇਸ਼ਾਨ ਹੋ ਕੇ ਉਸ ਦੇ ਪੁੱਤ ਨੇ ਮੌਤ ਨੂੰ ਗਲੇ ਲਾ ਲਿਆ। ਪਰਿਵਾਰ ਮੁਤਾਬਕ ਕਿਸਾਨ ਦਾ ਤਿੰਨ ਸਾਲ ਦਾ ਪੁੱਤਰ ਵੀ ਹੈ। ਇਸ ਤੋਂ ਇਲਾਵਾ ਉਹ ਆਪਣੇ ਬਜ਼ੁਰਗ ਮਾਪਿਆਂ ਦਾ ਵੀ ਪਾਲਣ ਪੋਸ਼ਨ ਕਰਦਾ ਸੀ।
ਉਹ ਇੱਕ ਏਕੜ ਜ਼ਮੀਨ ਨਾਲ ਹੀ ਘਰ ਦਾ ਖਰਚਾ ਚਲਾਉਂਦਾ ਸੀ। ਪਰਿਵਾਰ ਨੇ ਸਰਕਾਰ ਤੋਂ ਕਰਜ਼ਾ ਮੁਆਫ ਕਰਨ ਦੇ ਨਾਲ ਪਰਿਵਾਰ ਦੀ ਰੋਜ਼ੀ ਰੋਟੀ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।