Sourav Ganguly On Virat Kohli Captaincy: ਜਦੋਂ ਤੋਂ ਭਾਰਤੀ ਕ੍ਰਿਕਟ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਫਾਈਨਲ ਮੈਚ ਵਿੱਚ ਆਸਟ੍ਰੇਲੀਆ ਹੱਥੋਂ ਹਾਰ ਗਈ ਹੈ। ਉਦੋਂ ਤੋਂ ਹੀ ਟੀਮ ਦੇ ਲਗਾਤਾਰ ਪ੍ਰਦਰਸ਼ਨ ਕਾਰਨ ਕਪਤਾਨ ਰੋਹਿਤ ਸ਼ਰਮਾ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਹਰ ਕੋਈ ਵਿਰਾਟ ਕੋਹਲੀ ਦੀ ਕਪਤਾਨੀ ਨੂੰ ਵੀ ਯਾਦ ਕਰ ਰਿਹਾ ਹੈ, ਜਿਸ ਦੀ ਅਗਵਾਈ 'ਚ ਟੀਮ ਇੰਡੀਆ ਦਾ ਪ੍ਰਦਰਸ਼ਨ ਵਿਦੇਸ਼ੀ ਦੌਰਿਆਂ 'ਤੇ ਸ਼ਾਨਦਾਰ ਰਿਹਾ। ਇਸ ਦੌਰਾਨ ਹੁਣ ਪਹਿਲੀ ਵਾਰ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਦੇ ਕਪਤਾਨੀ ਛੱਡਣ ਦੇ ਮੁੱਦੇ 'ਤੇ ਆਪਣੀ ਚੁੱਪੀ ਤੋੜੀ ਹੈ।
ਸੌਰਵ ਗਾਂਗੁਲੀ ਉਸ ਸਮੇਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸਨ ਜਦੋਂ ਵਿਰਾਟ ਕੋਹਲੀ ਨੇ ਟੈਸਟ ਫਾਰਮੈਟ ਤੋਂ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਖਬਰਾਂ ਆਈਆਂ ਕਿ ਗਾਂਗੁਲੀ ਦੇ ਦਬਾਅ ਕਾਰਨ ਕੋਹਲੀ ਨੂੰ ਕਪਤਾਨੀ ਛੱਡਣ ਦਾ ਫੈਸਲਾ ਲੈਣਾ ਪਿਆ ਹੈ। ਹਾਲਾਂਕਿ ਹੁਣ ਇੱਕ ਨਿੱਜੀ ਚੈਨਲ ਨੂੰ ਦਿੱਤੇ ਬਿਆਨ ਵਿੱਚ ਗਾਂਗੁਲੀ ਨੇ ਇਸ ਮੁੱਦੇ ਬਾਰੇ ਕਿਹਾ ਕਿ ਕੋਹਲੀ ਨੇ ਆਪਣੀ ਮਰਜ਼ੀ ਨਾਲ ਕਪਤਾਨੀ ਛੱਡੀ ਹੈ। ਇਸ ਸਬੰਧੀ ਉਸ 'ਤੇ ਕੋਈ ਦਬਾਅ ਨਹੀਂ ਬਣਾਇਆ ਗਿਆ।
ਗਾਂਗੁਲੀ ਨੇ ਆਪਣੇ ਬਿਆਨ 'ਚ ਕਿਹਾ ਕਿ ਵਿਰਾਟ ਕੋਹਲੀ ਬਹੁਤ ਚੰਗੇ ਕਪਤਾਨ ਸਨ। ਕੋਹਲੀ ਅਤੇ ਰਵੀ ਸ਼ਾਸਤਰੀ ਦੀ ਅਗਵਾਈ 'ਚ ਟੀਮ ਇੰਡੀਆ ਨੇ ਚੰਗਾ ਪ੍ਰਦਰਸ਼ਨ ਕੀਤਾ। ਇਨ੍ਹਾਂ ਦੋਵਾਂ ਦੇ ਸਮੇਂ ਮੈਦਾਨ 'ਤੇ ਭਾਰਤੀ ਖਿਡਾਰੀਆਂ ਦਾ ਰਵੱਈਆ ਕਾਫੀ ਹਮਲਾਵਰ ਰਿਹਾ ਹੈ।
ਮੈਂ ਚਾਹੁੰਦਾ ਹਾਂ ਕਿ ਰੋਹਿਤ ਇਸੇ ਤਰ੍ਹਾਂ ਟੀਮ ਦੀ ਅਗਵਾਈ ਕਰੇ: ਗਾਂਗੁਲੀ
ਸੌਰਵ ਗਾਂਗੁਲੀ ਨੇ ਵੀ ਰੋਹਿਤ ਸ਼ਰਮਾ ਦੀ ਕਪਤਾਨੀ ਨੂੰ ਲੈ ਕੇ ਬਿਆਨ ਦਿੱਤਾ ਅਤੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਉਹ ਵੀ ਇਸੇ ਤਰ੍ਹਾਂ ਟੀਮ ਦੀ ਅਗਵਾਈ ਕਰੇ। 6 ਮਹੀਨੇ ਬਾਅਦ ਅਸੀਂ ਵਨਡੇ ਵਿਸ਼ਵ ਕੱਪ ਖੇਡਣਾ ਹੈ। ਜਿਸ ਟੀਮ 'ਚ ਰੋਹਿਤ, ਗਿੱਲ, ਕੋਹਲੀ, ਹਾਰਦਿਕ, ਜਡੇਜਾ, ਬੁਮਰਾਹ, ਸ਼ਮੀ ਅਤੇ ਸਿਰਾਜ ਵਰਗੇ ਖਿਡਾਰੀ ਮੌਜੂਦ ਹਨ, ਉਸ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ। ਮੈਂ ਦ੍ਰਾਵਿੜ ਦੇ ਨਾਲ ਖੇਡਿਆ ਹੈ ਅਤੇ ਉਸ ਦਾ ਬਹੁਤ ਸਨਮਾਨ ਕਰਦਾ ਹਾਂ। ਮੈਨੂੰ ਯਕੀਨ ਹੈ ਕਿ ਉਹ ਰੋਹਿਤ ਨਾਲ ਮਿਲ ਕੇ ਟੀਮ ਨੂੰ ਅੱਗੇ ਲੈ ਕੇ ਜਾਣਗੇ।