Asia Cup 2022: ਏਸ਼ੀਆ ਕੱਪ (Asia Cup) 27 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਰੋਹਿਤ ਸ਼ਰਮਾ (Rohit Sharma) ਏਸ਼ੀਆ ਕੱਪ 'ਚ ਟੀਮ ਇੰਡੀਆ ਦੀ ਅਗਵਾਈ ਕਰਨਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ (Sourav Ganguly) ਨੇ ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਇੰਡੀਆ (Team India) ਦੇ ਕਪਤਾਨ ਰੋਹਿਤ ਸ਼ਰਮਾ ਨੂੰ ਸਲਾਹ ਦਿੱਤੀ ਹੈ। ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਟੀਮ ਇੰਡੀਆ ਨੂੰ ਪਾਕਿਸਤਾਨ (India Vs Pakistan Match) ਖਿਲਾਫ ਜਿੱਤ ਦਰਜ ਕਰਨ ਦੀ ਬਜਾਏ ਏਸ਼ੀਆ ਕੱਪ ਦਾ ਜੇਤੂ ਬਣਨ 'ਤੇ ਧਿਆਨ ਦੇਣਾ ਚਾਹੀਦਾ ਹੈ।


ਸੌਰਵ ਗਾਂਗੁਲੀ ਨੇ ਕਿਹਾ, ''ਮੇਰੀ ਨਜ਼ਰ ਏਸ਼ੀਆ ਕੱਪ 'ਤੇ ਹੈ । ਇਸ ਟੂਰਨਾਮੈਂਟ ਨੂੰ ਸਿਰਫ਼ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਵਜੋਂ ਨਹੀਂ ਦੇਖਿਆ ਜਾ ਸਕਦਾ । ਮੈਨੂੰ ਉਮੀਦ ਹੈ ਕਿ ਸਾਡੀ ਟੀਮ ਵੀ ਇਸੇ ਤਰ੍ਹਾਂ ਸੋਚ ਰਹੀ ਹੈ ਅਤੇ ਉਸ ਦਾ ਧਿਆਨ ਏਸ਼ੀਆ ਕੱਪ ਦਾ ਜੇਤੂ ਬਣਨ 'ਤੇ ਹੋਵੇਗਾ ।


ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ 28 ਅਗਸਤ ਨੂੰ ਭਿੜਨਗੇ । ਸੌਰਵ ਗਾਂਗੁਲੀ ਨੇ ਕਿਹਾ, ''ਤੁਸੀਂ ਇਸ ਟੂਰਨਾਮੈਂਟ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਤੱਕ ਸੀਮਤ ਨਹੀਂ ਕਰ ਸਕਦੇ । ਜਦੋਂ ਮੈਂ ਖੇਡਦਾ ਸੀ, ਮੈਂ ਭਾਰਤ ਅਤੇ ਪਾਕਿਸਤਾਨ ਦੇ ਮੈਚ ਨੂੰ ਹੋਰ ਮੈਚਾਂ ਵਾਂਗ ਸਮਝਦਾ ਸੀ । ਮੇਰੀ ਨਜ਼ਰ ਹਮੇਸ਼ਾ ਟੂਰਨਾਮੈਂਟ ਜਿੱਤਣ 'ਤੇ ਸੀ ।


ਤਿੰਨ ਵਾਰ ਟੱਕਰ ਹੋ ਸਕਦੀ ਹੈ
ਬੀਸੀਸੀਆਈ ਪ੍ਰਧਾਨ ਨੇ ਏਸ਼ੀਆ ਕੱਪ ਵਿੱਚ ਭਾਰਤ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਜਤਾਈ ਹੈ । ਉਨ੍ਹਾਂ ਕਿਹਾ, ''ਭਾਰਤ ਚੰਗੀ ਟੀਮ ਹੈ। ਭਾਰਤ ਨੇ ਹਾਲ ਹੀ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ । ਮੈਨੂੰ ਉਮੀਦ ਹੈ ਕਿ ਟੀਮ ਇੰਡੀਆ ਏਸ਼ੀਆ ਕੱਪ 'ਚ ਵੀ ਚੰਗੇ ਪ੍ਰਦਰਸ਼ਨ ਨੂੰ ਦੁਹਰਾਉਣ 'ਚ ਕਾਮਯਾਬ ਰਹੇਗੀ ।


ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਤਿੰਨ ਵਾਰ ਭਿੜ ਸਕਦੇ ਹਨ । ਪਹਿਲੀ ਵਾਰ ਦੋਵੇਂ 28 ਅਗਸਤ ਨੂੰ ਗਰੁੱਪ ਗੇੜ 'ਚ ਆਹਮੋ-ਸਾਹਮਣੇ ਹੋਣਗੇ । ਜੇਕਰ ਦੋਵੇਂ ਟੀਮਾਂ ਅਗਲੇ ਗੇੜ 'ਚ ਕੁਆਲੀਫਾਈ ਕਰ ਲੈਂਦੀਆਂ ਹਨ ਤਾਂ ਉਹ ਉੱਥੇ ਭਿੜਨਗੀਆਂ । ਫਾਈਨਲ ਵਿੱਚ ਵੀ ਦੋਵਾਂ ਟੀਮਾਂ ਵਿਚਾਲੇ ਟੱਕਰ ਹੋਣ ਦੀ ਸੰਭਾਵਨਾ ਹੈ ।