ਹੋਬਾਰਟ 'ਚ ਆਸਟ੍ਰੇਲੀਆ ਦੀ ਵਾਪਸੀ ਮੁਸ਼ਕਿਲ
ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਹੋਬਾਰਟ 'ਚ ਸ਼ਨੀਵਾਰ ਤੋਂ ਸ਼ੁਰੂ ਹੋਏ ਦੂਜੇ ਟੈਸਟ ਮੈਚ 'ਚ ਤੀਜੇ ਦਿਨ ਅਫਰੀਕੀ ਟੀਮ ਨੇ ਆਪਣੀ ਸਥਿਤੀ ਬੇਹਦ ਮਜਬੂਤ ਕਰ ਲਈ।
ਦਖਣੀ ਅਫਰੀਕਾ ਦੀ ਟੀਮ ਨੇ ਮੈਚ ਦੇ ਤੀਜੇ ਦਿਨ 171/5 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਬਾਵੂਮਾ ਅਤੇ ਡੀ ਕਾਕ ਨੇ ਮਿਲਕੇ ਅਫਰੀਕੀ ਟੀਮ ਨੂੰ 276 ਰਨ ਤਕ ਪਹੁੰਚਾ ਦਿੱਤਾ।
ਡੀ ਕਾਕ ਦਾ ਧਮਾਕਾ
ਦਖਣੀ ਅਫਰੀਕਾ ਲਈ ਕਵਿੰਟਨ ਡੀ ਕਾਕ ਨੇ ਦਮਦਾਰ ਪਾਰੀ ਖੇਡੀ। ਡੀ ਕਾਕ ਨੇ 17 ਚੌਕਿਆਂ ਦੀ ਮਦਦ ਨਾਲ 143 ਗੇਂਦਾਂ 'ਤੇ 104 ਰਨ ਬਣਾਏ।
ਡੀ ਕਾਕ ਨੇ ਬਾਵੂਮਾ ਨਾਲ ਮਿਲਕੇ 6ਵੇਂ ਵਿਕਟ ਲਈ 144 ਰਨ ਦੀ ਪਾਰਟਨਰਸ਼ਿਪ ਵੀ ਕੀਤੀ। ਡੀ ਕਾਕ ਦੇ ਸੈਂਕੜੇ ਆਸਰੇ ਅਫਰੀਕੀ ਟੀਮ ਨੂੰ ਪਹਿਲੀ ਪਾਰੀ 'ਚ ਵੱਡੀ ਲੀਡ ਹਾਸਿਲ ਹੋਈ।
ਦਖਣੀ ਅਫਰੀਕਾ - 326 ਆਲ ਆਊਟ
ਡੀ ਕਾਕ ਨੇ ਸੈਂਕੜਾ ਜੜਿਆ ਜਦਕਿ ਬਾਵੂਮਾ ਨੇ 74 ਰਨ ਦੀ ਪਾਰੀ ਖੇਡੀ। ਅਫਰੀਕੀ ਟੀਮ ਪਹਿਲੀ ਪਾਰੀ 'ਚ 326 ਰਨ 'ਤੇ ਆਲ ਆਊਟ ਹੋਈ। ਦਖਣੀ ਅਫਰੀਕਾ ਨੂੰ ਪਹਿਲੀ ਪਾਰੀ 'ਚ 241 ਰਨ ਦੀ ਵੱਡੇ ਲੀਡ ਹਾਸਿਲ ਹੋਈ।
ਅਫਰੀਕੀ ਟੀਮ ਨੇ ਪਹਿਲਾਂ 241 ਰਨ ਦੀ ਲੀਡ ਹਾਸਿਲ ਕੀਤੀ ਅਤੇ ਫਿਰ ਆਸਟ੍ਰੇਲੀਆ ਨੂੰ 2 ਝਟਕੇ ਵੀ ਦੇ ਦਿੱਤੇ।
ਵਾਰਨਰ (45) ਅਤੇ ਖਵਾਜਾ ਨੇ ਮਿਲਕੇ ਦੂਜੇ ਵਿਕਟ ਲਈ 79 ਰਨ ਜੋੜੇ। ਖਵਾਜਾ ਨੇ ਅਰਧ-ਸੈਂਕੜਾ ਜੜਿਆ ਅਤੇ ਦਿਨ ਦਾ ਖੇਡ ਖਤਮ ਹੋਣ ਤਕ 56 ਰਨ ਬਣਾ ਕੇ ਨਾਬਾਦ ਰਹੇ। ਕਪਤਾਨ ਸਮਿਥ 18 ਰਨ ਬਣਾ ਕੇ ਮੈਦਾਨ 'ਤੇ ਡਟੇ ਹੋਏ ਸਨ।
ਪਹਿਲੇ ਹੀ ਓਵਰ 'ਚ ਐਬੌਟ ਨੇ ਬਿਨਾ ਖਾਤਾ ਖੋਲੇ ਜੋ ਬਰਨਸ ਦਾ ਵਿਕਟ ਹਾਸਿਲ ਕਰ ਲਿਆ।
ਅਫਰੀਕੀ ਟੀਮ ਦੇ ਲੀਡ ਹਾਸਿਲ ਕਰਨ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਨੂੰ ਪਹਿਲਾ ਝਟਕਾ ਜਲਦੀ ਹੀ ਲੱਗਾ।
ਆਸਟ੍ਰੇਲੀਆ - 121/2