ਹੋਬਾਰਟ - ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਹੋਬਾਰਟ 'ਚ ਸ਼ਨੀਵਾਰ ਤੋਂ ਸ਼ੁਰੂ ਹੋਏ ਦੂਜੇ ਟੈਸਟ ਮੈਚ 'ਚ ਆਸਟ੍ਰੇਲੀਆ ਦੀ ਪੂਰੀ ਟੀਮ 85 ਰਨ 'ਤੇ ਹੀ ਨਿਪਟ ਗਈ। ਆਸਟ੍ਰੇਲੀਆ ਦੀ ਟੀਮ ਪਹਿਲੀ ਪਾਰੀ 'ਚ ਗੇਂਦਬਾਜ਼ੀ ਲਈ ਚੰਗੀ ਸਾਬਿਤ ਹੋ ਰਹੀ ਵਿਕਟ 'ਤੇ 32.5 ਓਵਰ ਹੀ ਟਿਕ ਸਕੀ। ਜਵਾਬ 'ਚ ਅਫਰੀਕੀ ਟੀਮ ਨੇ ਦਿਨ ਦਾ ਖੇਡ ਖਤਮ ਹੋਣ ਤਕ 5 ਵਿਕਟ ਗਵਾ ਕੇ 171 ਰਨ ਬਣਾ ਲਏ ਸਨ। ਅਫਰੀਕੀ ਟੀਮ ਨੇ ਪਹਿਲੇ ਹੀ ਦਿਨ 86 ਰਨ ਦੀ ਲੀਡ ਹਾਸਿਲ ਕਰ ਲਈ ਸੀ। 

 

 

ਆਸਟ੍ਰੇਲੀਆ - 85 ਆਲ ਆਊਟ 

 

ਆਸਟ੍ਰੇਲੀਆ ਲਈ ਟੀਮ ਦੇ ਕਪਤਾਨ ਸਟੀਵਨ ਸਮਿਥ ਨੇ 48 ਰਨ ਦੀ ਨਾਬਾਦ ਪਾਰੀ ਖੇਡੀ। ਪਰ ਆਸਟ੍ਰੇਲੀਆ ਦੇ ਬਾਕੀ ਬੱਲੇਬਾਜ ਕਦ ਮੈਦਾਨ 'ਤੇ ਆਏ ਅਤੇ ਕਦ ਵਾਪਿਸ ਚਲੇ ਗਏ, ਇਸਦਾ ਪਤਾ ਹੀ ਨਹੀਂ ਲੱਗਾ। ਆਸਟ੍ਰੇਲੀਆ ਦੇ 8 ਬੱਲੇਬਾਜ ਤਾਂ 5 ਰਨ ਦੇ ਸਕੋਰ ਤਕ ਵੀ ਨਹੀਂ ਪਹੁੰਚ ਸਕੇ। ਜੇਕਰ ਸਮਿਥ ਦੇ ਬੱਲੇ ਤੋਂ ਰਨ ਨਾ ਨਿਕਲੇ ਹੁੰਦੇ ਤਾਂ ਆਸਟ੍ਰੇਲੀਆ ਲਈ 50 ਰਨ ਤਕ ਪਹੁੰਚਣਾ ਵੀ ਮੁਸ਼ਕਿਲ ਹੋ ਸਕਦਾ ਸੀ। 

  

 


ਫਿਲੈਂਡਰ ਨੇ ਝਟਕੇ 5 ਵਿਕਟ 

 

ਦਖਣੀ ਅਫਰੀਕਾ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਅਫਰੀਕੀ ਟੀਮ ਲਈ ਫਿਲੈਂਡਰ ਸਭ ਤੋਂ ਸਫਲ ਗੇਂਦਬਾਜ਼ ਸਾਬਿਤ ਹੋਏ। ਫਿਲੈਂਡਰ ਨੇ 10.1 ਓਵਰਾਂ 'ਚ 21 ਰਨ ਦੇਕੇ 5 ਵਿਕਟ ਹਾਸਿਲ ਕੀਤੇ। ਦੂਜੇ ਪਾਸੇ ਕਾਈਲ ਐਬੌਟ ਨੇ 12.4 ਓਵਰਾਂ 'ਚ 41 ਰਨ ਦੇਕੇ 3 ਵਿਕਟ ਝਟਕੇ। ਅਫਰੀਕੀ ਪੇਸ ਜੋੜੀ ਸਾਹਮਣੇ ਆਸਟ੍ਰੇਲੀਆ ਦੇ ਬੱਲੇਬਾਜ ਫਲਾਪ ਸਾਬਿਤ ਹੋਏ। 


  

 

ਦਖਣੀ ਅਫਰੀਕਾ - 171/5 

 

ਆਸਟ੍ਰੇਲੀਆ ਦੇ ਪਹਿਲੀ ਪਾਰੀ 'ਚ ਖੜੇ ਕੀਤੇ 85 ਰਨ ਦੇ ਸਕੋਰ ਦੇ ਜਵਾਬ 'ਚ ਅਫਰੀਕੀ ਟੀਮ ਨੇ ਦਿਨ ਦਾ ਖੇਡ ਖਤਮ ਹੋਣ ਤਕ 5 ਵਿਕਟਾਂ ਦੇ ਨੁਕਸਾਨ 'ਤੇ 171 ਰਨ ਬਣਾ ਲਏ ਸਨ। ਅਫਰੀਕੀ ਟੀਮ ਲਈ ਹਾਸ਼ਿਮ ਆਮਲਾ ਨੇ 47 ਰਨ ਦੀ ਪਾਰੀ ਖੇਡੀ। ਬਾਵੂਮਾ (38*) ਅਤੇ ਕਵਿੰਟਨ ਡੀ ਕਾਕ (28*) ਨੇ ਮਿਲਕੇ 6ਵੇਂ ਵਿਕਟ ਲਈ 49 ਰਨ ਦੀ ਨਾਬਾਦ ਪਾਰਟਨਰਸ਼ਿਪ ਕਰ ਲਈ ਸੀ। ਆਸਟ੍ਰੇਲੀਆ ਲਈ ਮਿਚਲ ਸਟਾਰਕ ਨੇ 3 ਅਤੇ ਜੌਸ਼ ਹੇਜ਼ਲਵੁਡ ਨੇ 2 ਵਿਕਟ ਹਾਸਿਲ ਕੀਤੇ।