ਬੇਨੋਨੀ - ਦਖਣੀ ਅਫਰੀਕਾ ਅਤੇ ਆਇਰਲੈਂਡ ਵਿਚਾਲੇ ਖੇਡੇ ਗਏ ਵਨਡੇ ਮੈਚ 'ਚ ਅਫਰੀਕੀ ਟੀਮ ਨੇ 206 ਰਨ ਨਾਲ ਜਿੱਤ ਦਰਜ ਕੀਤੀ। ਅਫਰੀਕੀ ਟੀਮ ਦੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਸਾਹਮਣੇ ਆਇਰਲੈਂਡ ਦੀ ਟੀਮ ਟਿਕ ਨਹੀਂ ਸਕੀ। 

  

 

ਬਾਵੂਮਾ ਦਾ ਸੈਂਕੜਾ 

 

ਅਫਰੀਕੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ 'ਚ 5 ਵਿਕਟ ਗਵਾ ਕੇ 354 ਰਨ ਬਣਾਏ। ਦਖਣੀ ਅਫਰੀਕਾ ਲਈ ਸਲਾਮੀ ਬੱਲੇਬਾਜ ਤੈਂਬਾ ਬਾਵੂਮਾ ਨੇ 113 ਰਨ ਦੀ ਪਾਰੀ ਖੇਡੀ। ਬਾਵੂਮਾ ਨੇ 123 ਗੇਂਦਾਂ ਦਾ ਸਾਹਮਣਾ ਕਰਦੇ ਹੋਏ 13 ਚੌਕੇ ਅਤੇ 1 ਛੱਕਾ ਜੜਿਆ। ਬਾਵੂਮਾ ਨੇ ਕਵਿੰਟਨ ਡੀਕਾਕ ਨਾਲ ਮਿਲਕੇ ਪਹਿਲੇ ਵਿਕਟ ਲਈ 159 ਰਨ ਦੀ ਪਾਰਟਨਰਸ਼ਿਪ ਕੀਤੀ। ਡੀਕਾਕ ਨੇ 66 ਗੇਂਦਾਂ 'ਤੇ 82 ਰਨ ਦੀ ਪਾਰੀ ਖੇਡੀ। ਦਮਦਾਰ ਸ਼ੁਰੂਆਤ ਤੋਂ ਬਾਅਦ ਅਫਰੀਕੀ ਟੀਮ ਨੂੰ ਜੇ.ਪੀ. ਡਿਊਮਿਨੀ ਅਤੇ ਬੇਹਾਰਦੀਨ ਨੇ ਦਮਦਾਰ ਅੰਤ ਦਿੱਤਾ। ਡਿਊਮਿਨੀ ਨੇ 43 ਗੇਂਦਾਂ 'ਤੇ 52 ਰਨ ਦੀ ਨਾਬਾਦ ਪਾਰੀ ਖੇਡੀ। ਬੇਹਾਰਦੀਨ ਨੇ 22 ਗੇਂਦਾਂ 'ਤੇ 50 ਰਨ ਦੀ ਪਾਰੀ ਖੇਡ ਅਫਰੀਕੀ ਟੀਮ ਨੂੰ 354 ਰਨ ਦੇ ਵੱਡੇ ਸਕੋਰ ਤਕ ਪਹੁੰਚਾ ਦਿੱਤਾ। 

  

 

ਆਇਰਲੈਂਡ 148 ਰਨ 'ਤੇ ਢੇਰ 

 

ਆਇਰਲੈਂਡ ਦੀ ਟੀਮ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਲਗਾਤਾਰ ਵਿਕਟ ਗਵਾਉਂਦੀ ਰਹੀ। ਆਇਰਲੈਂਡ ਦਾ ਕੋਈ ਵੀ ਖਿਡਾਰੀ ਵੱਡੀ ਪਾਰੀ ਖੇਡਣ 'ਚ ਨਾਕਾਮ ਰਿਹਾ। ਅਫਰੀਕੀ ਟੀਮ ਲਈ ਡਿਊਮਿਨੀ ਸਭ ਤੋਂ ਕਾਮਯਾਬ ਗੇਂਦਬਾਜ਼ ਬਣ ਕੇ ਉਭਰੇ। ਡਿਊਮਿਨੀ ਨੇ 4.5 ਓਵਰਾਂ 'ਚ 16 ਰਨ ਦੇਕੇ 4 ਵਿਕਟ ਝਟਕੇ। ਦੋਨਾ ਟੀਮਾਂ ਵਿਚਾਲੇ ਖੇਡੇ ਗਏ ਇਸ ਇਕਲੌਤੇ ਵਨਡੇ ਮੈਚ ਨੂੰ ਜਿੱਤ ਕੇ ਅਫਰੀਕੀ ਟੀਮ ਨੇ ਸੀਰੀਜ਼ ਆਪਣੇ ਨਾਮ ਕਰ ਲਈ।