✕
  • ਹੋਮ

ਦੱਖਣੀ ਅਫਰੀਕਾ ਦੇ ਸੁਪਰਮੈਨ ਦਾ ਜਨਮਦਿਨ

ਏਬੀਪੀ ਸਾਂਝਾ   |  17 Feb 2017 02:36 PM (IST)
1

ਡਿਵਿਲੀਅਰਸ ਦੀ ਪਾਰੀ ਦੇ ਸਹਾਰੇ ਦਖਣੀ ਅਫ੍ਰੀਕਾ ਨੇ ਵੈਸਟ ਇੰਡੀਜ਼ ਵਿਰੁੱਧ ਨਿਰਧਾਰਿਤ 50 ਓਵਰਾਂ 'ਚ 439 ਦੌੜਾਂ ਦਾ ਸਕੋਰ ਖੜਾ ਕੀਤਾ।

2

ਡਿਵਿਲੀਅਰਸ ਨੇ 16 ਗੇਂਦਾਂ 'ਤੇ ਅਰਧ-ਸੈਂਕੜਾ ਪੂਰਾ ਕੀਤਾ। ਅਰਧ-ਸੈਂਕੜੇ ਤਕ ਪਹੁੰਚਦਿਆਂ ਡਿਵਿਲੀਅਰਸ ਨੇ 3 ਚੌਕੇ ਤੇ 5 ਛੱਕੇ ਜੜੇ। ਫਿਰ ਡਿਵਿਲੀਅਰਸ ਨੇ ਆਪਣੀ ਆਤਿਸ਼ੀ ਪਾਰੀ ਜਾਰੀ ਰਖੀ ਅਤੇ 31 ਗੇਂਦਾਂ 'ਤੇ ਸੈਂਕੜਾ ਪੂਰਾ ਕੀਤਾ। ਸੈਂਕੜੇ ਤਕ ਪਹੁੰਚਦਿਆਂ ਡਿਵਿਲੀਅਰਸ ਨੇ 8 ਚੌਕੇ ਤੇ 10 ਛੱਕੇ ਠੋਕੇ। ਪਰ ਡਿਵਿਲੀਅਰਸ ਦੀ ਪਾਰੀ ਇਥੇ ਹੀ ਨਹੀਂ ਰੁਕੀ। ਡਿਵਿਲੀਅਰਸ ਮੁਕਾਬਲੇ ਦੇ ਆਖਰੀ ਓਵਰ 'ਚ 149 ਦੌੜਾਂ ਬਣਾ ਕੇ ਆਉਟ ਹੋਏ। ਡਿਵਿਲੀਅਰਸ ਨੇ 44 ਗੇਂਦਾਂ 'ਤੇ 149 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਪਾਰੀ 'ਚ ਸ਼ਾਮਿਲ ਸਨ 9 ਚੌਕੇ ਤੇ 16 ਛੱਕੇ। ਡਿਵਿਲੀਅਰਸ ਨੇ ਇੱਕੋ ਪਾਰੀ 'ਚ ਸਭ ਤੋਂ ਵਧ ਛੱਕੇ ਜੜਨ ਦੇ ਰਿਕਾਰਡ 'ਚ ਵੀ ਰੋਹਿਤ ਸ਼ਰਮਾ ਦੀ ਬਰਾਬਰੀ ਕਰ ਲਈ।

3

4

ਡਿਵਿਲੀਅਰਸ ਦੀ ਪਾਰੀ

5

ਦਖਣੀ ਅਫਰੀਕਾ ਦੇ ਸੁਪਰ ਕ੍ਰਿਕਟਰ ਏ.ਬੀ. ਡਿਵਿਲੀਅਰਸ ਅੱਜ 33 ਸਾਲ ਦੇ ਹੋ ਗਏ ਹਨ। ਡਿਵਿਲੀਅਰਸ ਨੇ ਆਪਣੇ 33ਵੇਂ ਜਨਮਦਿਨ ਮੌਕੇ ਨਿਊਜ਼ੀਲੈਂਡ ਖਿਲਾਫ ਟੀ-20 ਮੈਚ ਖੇਡਦੇ ਹੋਏ 26 ਰਨ ਦੀ ਪਾਰੀ ਖੇਡੀ। ਪਰ ਡਿਵਿਲੀਅਰਸ ਦਾ ਅਫਰੀਕੀ ਟੀਮ ਅਤੇ ਕ੍ਰਿਕਟ ਲਈ ਯੋਗਦਾਨ ਬਹੁਮੁੱਲਾ ਰਿਹਾ ਹੈ। ਡਿਵਿਲੀਅਰਸ ਦੀ ਖੇਡ ਵੇਖ ਕ੍ਰਿਕਟ ਖੇਡਣ ਦਾ ਅੰਦਾਜ਼ ਹੀ ਬਦਲ ਗਿਆ।

6

ਅਫਰੀਕੀ ਟੀਮ ਦੇ ਇਸ ਖਿਡਾਰੀ ਨੇ ਵਨਡੇ ਅਤੇ ਟੀ-20 ਫਾਰਮੈਟ ਦੇ ਨਾਲ-ਨਾਲ ਟੈਸਟ ਮੈਚਾਂ 'ਚ ਵੀ ਕੁਝ ਅਜੇਹੀਆਂ ਪਾਰੀਆਂ ਖੇਡੀਆਂ ਹਨ ਜੋ ਕ੍ਰਿਕਟ ਇਤਿਹਾਸ 'ਚ ਦਰਜ ਹੋ ਗਈਆਂ ਹਨ। ਡਿਵਿਲੀਅਰਸ ਦਾ ਜਨਮ 17 ਫਰਵਰੀ 1984 ਨੂੰ ਪ੍ਰਿਟੋਰੀਆ 'ਚ ਹੋਇਆ ਸੀ। ਡਿਵਿਲੀਅਰਸ ਹੁਣ ਤਕ 106 ਟੈਸਟ ਮੈਚ, 211 ਵਨਡੇ ਅਤੇ 72 ਟੀ-20 ਮੈਚ ਖੇਡ ਚੁੱਕੇ ਹਨ।

7

ਜੋਹਾਨਸਬਰਗ 'ਚ ਡਿਵਿਲੀਅਰਸ ਦੀ ਦਿਲਚਸਪ ਪਾਰੀ

8

9

ਜੋਹਾਨਸਬਰਗ ਦੇ ਮੈਦਾਨ 'ਤੇ ਡਿਵਿਲੀਅਰਸ ਨੇ ਧਮਾਕਾ ਕਰ ਦਿੱਤਾ। ਡਿਵਿਲੀਅਰਸ ਨੇ ਜੜ ਦਿੱਤਾ ਇੱਕ ਦਿਨੀ ਮੁਕਾਬਲਿਆਂ ਦੇ ਇਤਿਹਾਸ 'ਚ ਸਭ ਤੋਂ ਤੇਜ਼ ਸੈਂਕੜਾ। ਡਿਵਿਲੀਅਰਸ ਨੇ ਸਿਰਫ 31 ਗੇਂਦਾਂ ਤੇ ਸੈਂਕੜਾ ਠੋਕਿਆ। ਡਿਵਿਲੀਅਰਸ ਦੀ ਇਸ ਪਾਰੀ 'ਚ ਕਈ ਰਿਕਾਰਡ ਟੁੱਟ ਗਏ। ਵੇਸਟ ਇੰਡੀਜ਼ ਵਿਰੁੱਧ ਇਸ ਮੁਕਾਬਲੇ 'ਚ ਡਿਵਿਲੀਅਰਸ ਉਸ ਵੇਲੇ ਬੱਲੇਬਾਜ਼ੀ ਕਰਨ ਉੱਤਰੇ ਜਦ ਰੀਲੀ ਰੌਸੋ (128) ਦਾ ਵਿਕਟ ਡਿੱਗਿਆ। ਡਿਵਿਲੀਅਰਸ ਜਦ ਮੈਦਾਨ 'ਤੇ ਪਹੁੰਚੇ ਤਾਂ ਮੁਕਾਬਲੇ 'ਚ ਸਿਰਫ 11.3 ਓਵਰ ਬਚੇ ਸਨ। ਪਰ ਡਿਵਿਲੀਅਰਸ ਨੇ ਮੈਦਾਨ 'ਤੇ ਆਉਂਦਿਆਂ ਹੀ ਕਰ ਦਿੱਤੀ ਚੌਕੇ-ਛੱਕਿਆਂ ਦੀ ਵਰਖਾ। ਪਹਿਲਾਂ ਡਿਵਿਲੀਅਰਸ ਨੇ ਇੱਕ ਦਿਨੀ ਮੁਕਾਬਲਿਆਂ ਦਾ ਸਭ ਤੋਂ ਤੇਜ਼ ਅਰਧ-ਸੈਂਕੜਾ ਜੜਿਆ।

10

ਦੌੜਾਂ - 149 ਗੇਂਦਾਂ - 44 ਚੌਕੇ - 9 ਛੱਕੇ - 16 ਸਟ੍ਰਾਇਕ ਰੇਟ - 338.63

  • ਹੋਮ
  • ਖੇਡਾਂ
  • ਦੱਖਣੀ ਅਫਰੀਕਾ ਦੇ ਸੁਪਰਮੈਨ ਦਾ ਜਨਮਦਿਨ
About us | Advertisement| Privacy policy
© Copyright@2026.ABP Network Private Limited. All rights reserved.