ਨਵੀਂ ਦਿੱਲੀ: ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ (Sports Minister Anurag Thakur ) 13 ਅਗਸਤ ਨੂੰ ਫਿਟ ਇੰਡੀਆ ਫਰੀਡਮ ਰਨ 2.0 ਦੇ ਦੇਸ਼ ਵਿਆਪੀ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਯੁਵਾ ਮਾਮਲੇ ਤੇ ਖੇਡ ਮੰਤਰਾਲੇ (Sports Ministry) ਦੀ ਸਕੱਤਰ ਊਸ਼ਾ ਸ਼ਰਮਾ ਨੇ ਕਿਹਾ ਕਿ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ 13 ਅਗਸਤ ਨੂੰ "ਫਿਟ ਇੰਡੀਆ ਫਰੀਡਮ ਰਨ 2.0" (Fit India Freedom Run 2.0 ) ਦੇ ਦੇਸ਼ ਵਿਆਪੀ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ।


ਇਸ ਦੇ ਨਾਲ ਹੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਰਾਜ ਮੰਤਰੀ ਨਿਸਿਥ ਪ੍ਰਮਾਨਿਕ ਵੀ ਇਸ ਲਾਂਚ ਇਵੈਂਟ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਬੀਐਸਐਫ, ਸੀਆਈਐਸਐਫ, ਸੀਆਰਪੀਐਫ, ਰੇਲਵੇ, ਐਨਵਾਈਕੇਐਸ, ਆਈਟੀਬੀਪੀ, ਐਨਐਸਜੀ, ਐਸਐਸਬੀ ਵਰਗੀਆਂ ਸੰਸਥਾਵਾਂ ਦੇ ਮੈਂਬਰ ਵੀ ਲਗਪਗ ਹਿੱਸਾ ਲੈਣਗੇ। ਇਸ ਦੇ ਨਾਲ ਹੀ ਮੰਤਰਾਲੇ ਵੱਲੋਂ ਅਧਿਕਾਰਤ ਰਿਲੀਜ਼ ਵਿੱਚ ਦੱਸਿਆ ਗਿਆ ਸੀ ਕਿ ਲਾਂਚ ਦੇ ਦਿਨ ਭਾਵ 13 ਅਗਸਤ, 2021 ਨੂੰ 75 ਭੌਤਿਕ ਪ੍ਰੋਗਰਾਮ ਵੱਖ-ਵੱਖ ਇਤਿਹਾਸਕ ਸਥਾਨਾਂ 'ਤੇ ਕੀਤੇ ਜਾਣਗੇ।


ਯੁਵਾ ਮਾਮਲੇ ਤੇ ਖੇਡ ਮੰਤਰਾਲਾ ਦਾ ਅੰਮ੍ਰਿਤ ਮਹੋਤਸਵ- India@75 ਦੇ ਹਿੱਸੇ ਵਜੋਂ ਦੇਸ਼ ਭਰ ਵਿੱਚ ਫਿਟ ਇੰਡੀਆ ਫਰੀਡਮ ਰਨ 2.0 ਦਾ ਆਯੋਜਨ ਕਰ ਰਿਹਾ ਹੈ। 12 ਮਾਰਚ 2021 ਨੂੰ ਅਜ਼ਾਦੀ ਕਾ ਅਮ੍ਰਿਤ ਮਹੋਤਸਵ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਉਦਘਾਟਨੀ ਭਾਸ਼ਣ ਤੋਂ ਪ੍ਰੇਰਨਾ ਲੈਂਦੇ ਹੋਏ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਐਕਸ਼ਨ ਤੇ ਸੰਕਲਪ @75 ਦੇ ਥੰਮ੍ਹ ਦੇ ਤਹਿਤ ਅਜ਼ਾਦੀ ਕਾ ਅਮ੍ਰਿਤ ਮਹੋਤਸਵ ਦੇ ਸੰਗਠਨ ਦਾ ਸੰਕਲਪ ਲਿਆ ਹੈ।


75 ਪਿੰਡਾਂ ਵਿੱਚ ਪ੍ਰੋਗਰਾਮ ਕੀਤੇ ਜਾਣਗੇ


ਇਸ ਪ੍ਰੋਗਰਾਮ ਤਹਿਤ 2 ਅਕਤੂਬਰ, 2021 ਤੱਕ ਹਰ ਹਫ਼ਤੇ 75 ਜ਼ਿਲ੍ਹਿਆਂ ਤੇ ਹਰੇਕ ਜ਼ਿਲ੍ਹੇ ਦੇ 75 ਪਿੰਡਾਂ ਵਿੱਚ ਪ੍ਰੋਗਰਾਮ ਕੀਤੇ ਜਾਣਗੇ। ਇਸ ਤਰ੍ਹਾਂ 744 ਜ਼ਿਲ੍ਹਿਆਂ ਵਿੱਚ “ਫਿਟ ਇੰਡੀਆ ਫਰੀਡਮ ਰਨ”, 744 ਜ਼ਿਲ੍ਹਿਆਂ ਵਿੱਚ ਹਰ 75 ਪਿੰਡਾਂ ਅਤੇ 30,000 ਵਿਦਿਅਕ ਪ੍ਰੋਗਰਾਮ ਕਰਵਾਏ ਜਾਣਗੇ। ਇਸ ਪਹਿਲਕਦਮੀ ਰਾਹੀਂ 7.50 ਕਰੋੜ ਤੋਂ ਵੱਧ ਨੌਜਵਾਨ ਅਤੇ ਨਾਗਰਿਕ ਦੌੜ ਵਿੱਚ ਹਿੱਸਾ ਲੈਣ ਲਈ ਦੇਸ਼ ਭਰ ਦੀਆਂ ਸੰਸਥਾਵਾਂ ਤੱਕ ਪਹੁੰਚਣਗੇ।


ਇਹ ਵੀ ਪੜ੍ਹੋ: ਸਕੀ ਰਿਜੋਰਟ ਗੁਲਮਰਗ 'ਚ ਫੌਜ ਨੇ 100 ਫੁੱਟ ਉੱਚਾ ਤਿਰੰਗਾ ਰਾਸ਼ਟਰ ਨੂੰ ਕੀਤਾ ਸਮਰਪਿਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904