ਮੁੰਬਈ : ਟੀਮ ਇੰਡੀਆ ਦੇ ਸਾਬਕਾ ਵਿਕਟਕੀਪਰ ਮਨਾਵਾ ਸ੍ਰੀਕਾਂਤ ਪ੍ਰਸਾਦ ਯਾਨੀ ਐਮ.ਐਸ.ਕੇ. ਪ੍ਰਸਾਦ ਟੀਮ ਇੰਡੀਆ ਦੇ ਨਵੇਂ ਚੀਫ਼ ਸਿਲੈਕਟਰ ਬਣਾਏ ਗਏ ਹਨ। ਉਹ ਸੰਦੀਪ ਪਾਟਿਲ ਦੀ ਥਾਂ ਲੈਣਗੇ। ਉਨ੍ਹਾਂ ਨੇ 6 ਟੈਸਟ ਤੇ 17 ਵਨਡੇ ਮੈਚ ਖੇਡੇ ਹਨ।
ਬੁੱਧਵਾਰ ਨੂੰ ਮੁੰਬਈ ਵਿੱਚ ਬੀ .ਸੀ.ਸੀ.ਆਈ. ਦੀ ਸਾਲਾਨਾ ਜਨਰਲ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਅਜੇ ਸ਼ਿਰਕੇ ਨੂੰ ਮੁੜ ਤੋਂ BCCI ਦਾ ਸਕੱਤਰ ਬਣਾਇਆ ਗਿਆ ਹੈ।
ਪ੍ਰਸਾਦ ਤੋਂ ਇਲਾਵਾ ਸਿਲੈਕਸ਼ਨ ਕਮੇਟੀ ਦੇ ਚਾਰ ਹੋਰ ਮੈਂਬਰ ਜਤਿਨ ਪਰਾਂਜਪੇ, ਦੇਵਾਂਗ ਗਾਂਧੀ, ਸਰਨਦੀਪ ਸਿੰਘ ਤੇ ਗਗਨ ਖੇੜਾ ਹਨ। ਪ੍ਰਸਾਦ ਦੇ ਨਾਲ ਹੀ ਗਗਨ ਖੇੜਾ ਪਿਛਲੇ ਇੱਕ ਸਾਲ ਤੋਂ ਸੀਨੀਅਰ ਸਿਲੈਕਸ਼ਨ ਕਮੇਟੀ ਦੇ ਮੈਂਬਰ ਸਨ। ਉੱਥੇ ਹੀ ਮੌਜੂਦਾ ਵਿੱਚ ਜੂਨੀਅਰ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਵੈਂਕਟੇਸ਼ ਪ੍ਰਸਾਦ ਵੀ ਇਸ ਰੇਸ ਵਿੱਚ ਸਨ। ਇਸ ਤੋਂ ਇਲਾਵਾ ਆਸ਼ੀਸ਼ ਕਪੂਰ ਨੂੰ ਜੁਨੀਅਰ ਸਿਲੈਕਸ਼ਨ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ।