ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਵਟਸਐਪ ਆਪਣੇ ਐਂਡਰਾਈਡ ਤੇ iOS ਯੁਜਰਜ਼ ਲਈ ਨਵਾਂ ਫੀਚਰ ਲੈ ਕੇ ਆਇਆ ਹੈ। ਇਸ ਨਵੇਂ ਫੀਚਰ 'ਚ ਯੂਜਰ ਗਰੁੱਪ ਵਿੱਚ ਚੈਟ ਲਈ ਨਾਂ ਮੈਨਸ਼ਨ ਕਰ ਸਕਦਾ ਹੈ।


ਇਹ ਪ੍ਰਕ੍ਰਿਆ ਠੀਕ ਫੇਸਬੁੱਕ ਦੀ ਉਸ ਕ੍ਰਿਆ ਵਾਂਗ ਹੈ ਜਿਸ ਵਿੱਚ ਤੁਸੀਂ ਆਪਣੀ ਪੋਸਟ ਵਿੱਚ ਦੋਸਤਾਂ ਜਾਂ ਜਾਣਨ ਵਾਲਿਆਂ ਨੂੰ ਟੈਗ ਕਰ ਸਕਦੇ ਹੋ। ਜੇਕਰ ਤੁਸੀਂ ਗਰੁੱਪ ਚੈਟ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਅਪਡੇਟ ਬੇਹਤਰੀਨ ਸਾਬਤ ਹੋ ਸਕਦਾ ਹੈ।

ਕਿਵੇਂ ਕਰੀਏ ਟੈਗ?

ਟੈਗ ਕਰਨ ਲਈ ਯੂਜਰ ਨੂੰ ‘@’ ਟਾਈਪ ਕਰਨਾ ਹੋਏਗਾ। ਅਜਿਹਾ ਕਰਦੇ ਹੀ ਸਾਪਣੇ ਗਰੁੱਪ ਮੈਂਬਰਾਂ ਦੀ ਕਾਨਟੈਕਟ ਲਿਸਟ ਸਾਹਮਣੇ ਆ ਜਾਏਗੀ ਤੇ ਤੁਸੀਂ ਇਸ ਵਿੱਚੋਂ ਟੈਗ ਕਰਨ ਵਾਲੇ ਦੂਜੇ ਗਰੁੱਪ ਯੂਜਰ ਦੀ ਚੋਣ ਕਰ ਸਕਦੇ ਹੋ।

ਇਸ ਤੋਂ ਪਹਿਲਾਂ ਵਟਸਐਪ ਗਰੁੱਪ ਯੂਜਰਜ਼ ਲਈ ਕੋਟ ਫੀਚਰ ਲਿਆ ਚੁੱਕਾ ਹੈ। ਇਸ ਦੀ ਮਦਦ ਨਾਲ ਤੁਸੀਂ ਗਰੁੱਪ ਵਿੱਚ ਉਸ ਮੈਸੇਜ਼ ਨੂੰ ਕੋਟ ਕਰ ਸਕਦੇ ਹੋ ਜਿਸਦਾ ਰਿਪਲਾਈ ਤੁਸੀਂ ਕਰਨਾ ਚਾਹੁੰਦੇ ਹੋ। ਇਸ ਫੀਚਰ ਨਾਲ ਵਟਸਐਪ ਨੇ ਗਰੁੱਪ ਚੈਟ ਨੂੰ ਮਜ਼ੇਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।