ਨਵੀਂ ਦਿੱਲੀ: ਲੇਨੋਵੋ (lenovo) ਕੰਪਨੀ ਨੇ ਆਪਣਾ ਨਵਾਂ ਸਮਰਾਟ ਫ਼ੋਨ ਮੋਟੋ E3 ਪਾਵਰ ਲਾਂਚ ਕੀਤਾ ਹੈ। ਭਾਰਤ ਵਿੱਚ ਇਸ ਸਮਰਾਟਫ਼ੋਨ ਦੀ ਕੀਮਤ 7,999 ਰੁਪਏ ਹੈ। ਇਹ ਸਮਰਾਟਫ਼ੋਨ ਫ਼ਿਲਹਾਲ ਫਿਲਪਕਾਰਟ ਵੈੱਬਸਾਈਟ ਉੱਤੇ ਹੀ ਉਪਲਬਧ ਹੋਵੇਗਾ। ਇਹ ਫ਼ੋਨ ਜੀਓ ਦੇ ਵੈੱਲਕਮ ਆਫ਼ਰ ਨੂੰ ਸਪੋਰਟ ਕਰਦਾ ਹੈ।
ਇਸ ਫ਼ੋਨ ਦੀ ਖ਼ਾਸੀਅਤ ਇਸ ਦੀ ਬੈਟਰੀ ਹੈ। ਫ਼ੋਨ ਵਿੱਚ 3500mAh ਦੀ ਬੈਟਰੀ ਦਿੱਤੀ ਗਈ ਹੈ। ਮੋਟੋ E3 ਦੇ ਫ਼ੀਚਰ ਦੀ ਜੇਕਰ ਗੱਲ ਕਰੀਏ ਤਾਂ ਇਸ ਵਿੱਚ 5 ਇੰਚ ਦੀ HD ਸਕਰੀਨ ਦਿੱਤੀ ਗਈ ਹੈ ਜਿਸ ਦੀ ਰਿਜਲੂਸ਼ਨ 720×1280 ਪਿਕਸਲਜ਼ ਹੈ। ਪ੍ਰੋਸੈੱਸਰ ਦੀ ਜੇਕਰ ਗੱਲ ਕਰੀਏ ਤਾਂ ਇਸ ਵਿੱਚ 64 ਬਿੱਟ 1GHz ਮੀਡੀਆ ਟੇਕ ਕਵਾਰਡ-ਕੋਰ ਪ੍ਰੋਸੈੱਸਰ ਦਿੱਤਾ ਗਿਆ ਹੈ। ਇਹ 1 ਜੀਬੀ ਤੇ 2GB ਦੀ ਰੈਮ ਵਰੀਅੰਟ ਨਾਲ ਉਪਲਬਧ ਹੋਵੇਗਾ।
16 ਜੀਬੀ ਦੀ ਇੰਟਰਨਲ ਮੈਮਰੀ ਵਾਲੇ ਇਸ ਡਿਵਾਈਸ ਦੀ ਮੈਮਰੀ 128 ਜੀਬੀ ਤੱਕ ਵਧਾਈ ਜਾ ਸਕਦੀ ਹੈ। ਫ਼ੋਟੋਗਰਾਫੀ ਦੀ ਜੇਕਰ ਗੱਲ ਕਰੀਏ ਤਾਂ ਇਸ ਵਿੱਚ 8 ਮੈਗਾਪਿਕਸਲ ਦਾ ਕੈਮਰਾ ਤੇ 5 ਮੈਕਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵੀਟੀ ਦੇ ਜੇਕਰ ਗੱਲ ਕਰੀਏ ਤਾਂ ਸਮਰਾਟ ਫ਼ੋਨ ਡਬਲ ਸਿਮ ਦੇ ਨਾਲ ਹੈ। 4G LTE, ਜੀਪੀਐਸ, ਵਾਈਫਾਈ ਤੇ ਯੂਐਸਬੀ ਵਰਗੀਆਂ ਸਹੂਲਤਾਂ ਇਸ ਵਿੱਚ ਦਿੱਤੀਆਂ ਗਈਆਂ ਹਨ।