ਮੁੰਬਈ: ਈ-ਬੁੱਕਸ ਤੇ ਰੀਡਿੰਗ ਡਿਵਾਇਸ ਦੇ ਇਸ ਜ਼ਮਾਨੇ ਵਿੱਚ ਮੁੰਬਈ ਦੀ ਫੁਟਪਾਥ 'ਤੇ ਪੁਰਾਣੀਆਂ ਕਿਤਾਬਾਂ ਦਾ ਕਾਰੋਬਾਰ ਹੁਣ ਵੀ ਚੰਗਾ ਧੰਦਾ ਹੈ। ਇੱਥੇ ਕਿਤਾਬਾਂ ਦੇ ਖੁੱਲ੍ਹੇ ਬਾਜ਼ਾਰ ਵਿੱਚ ਹੋਮਰ ਤੇ ਕਾਲੀਦਾਸ ਜਿਹੇ ਦਿੱਗਜ਼ ਲੇਖਕਾਂ ਦੀਆਂ ਕਿਤਾਬਾਂ ਵਿਕਦੀਆਂ ਹਨ।


ਫੇਸਬੁੱਕ, ਟਵਿੱਟਰ, ਈ-ਰਿਡਿੰਗ ਡਿਵਾਇਸ ਤੇ 'ਐਪ' ਵੀ ਪ੍ਰੇਮੀਆਂ ਦੇ ਮਨ ਵਿੱਚੋਂ ਛਪੀਆਂ ਹੋਈਆਂ ਕਿਤਾਬਾਂ ਦਾ ਮੋਹ ਭੰਗ ਕਰਨ 'ਚ ਨਾਕਾਮ ਰਹੇ ਹਨ। ਅਜਿਹੇ ਕਿਤਾਬ ਪ੍ਰੇਮੀ ਇੱਥੋਂ ਬਹੁਤ ਕਫਾਇਤੀ ਮੁੱਲ ਵਿੱਚ ਆਪਣੀ ਪੰਸਦੀਦਾ ਕਿਤਾਬਾਂ ਖਰੀਦਦੇ ਹਨ। ਵਿਸ਼ਾਲ ਮਹਾਨਗਰ ਵਿੱਚ ਕਿਤਾਬਾਂ ਦੇ ਖੁੱਲ੍ਹੇ ਬਾਜ਼ਾਰ ਦੇ ਇੱਕ ਕਿਤਾਬ ਵਿਕਰੇਤਾ ਨੇ ਦੱਸਿਆ ਕਿ ਹਾਲਾਂਕਿ ਇਹ ਡਿਜ਼ੀਟਲ ਯੁੱਗ ਸਾਡੇ ਕਾਰੋਬਾਰ ਲਈ ਇੱਕ ਚੁਣੌਤੀ ਹੈ, ਪਰ ਹਾਲੇ ਵੀ ਫੁੱਟਪਾਥ 'ਤੇ ਵਿਕਣ ਵਾਲੀਆਂ ਕਿਤਾਬਾਂ ਦੀ ਪੂਰੀ ਮੰਗ ਹੈ।

ਮੁੰਬਈ ਨਾਵਲ ਬੁੱਕ ਵੈਲਫੇਅਰ ਐਸੋਸੀਏਸ਼ਨ ਦੇ ਖਜ਼ਾਨਚੀ ਤੇ ਹੁਤਾਮਤਾ ਚੌਕ ਵਿੱਚ ਕਿਤਾਬਾਂ ਦੀ ਖੁੱਲ੍ਹੀ ਦੁਕਾਨ ਚਲਾਉਣ ਵਾਲੇ ਰਾਜੇਂਦਰ ਚੰਦੇਲ ਨੇ ਦੱਸਿਆ, 'ਨਿਸ਼ਚਿਤ ਤੌਰ 'ਤੇ ਐਂਡਰਾਇਡ ਐਪ ਜਿਹੇ ਡਿਜ਼ੀਟਲ ਉਪਕਰਨ ਆਉਣ ਤੋਂ ਪੜ੍ਹਨ ਵਾਲੇ ਬਹੁਤ ਲੋਕ ਕਿਤਾਬਾਂ ਤੋਂ ਦੂਰ ਜਾ ਰਹੇ ਹਨ, ਪਰ ਅਸੀਂ ਉਮੀਦ ਨਹੀਂ ਛੱਡੀ। ਕਿਤਾਬਾਂ ਦੇ ਪ੍ਰੇਮੀਆਂ ਨੂੰ ਲੁਭਾਉਣ ਲਈ ਨਵੇਂ ਤਰੀਕੇ ਖੋਜੇ ਹਨ।''ਡਿਜੀਟਲ ਵਿਮੁੱਖਤਾ ਦੀਆਂ ਚੁਣੌਤੀਆਂ ਨਾਲ ਮੁਕਾਬਲੇ ਕਰਨ ਦੇ ਤਰੀਕੇ ਬਾਰੇ ਉਨ੍ਹਾਂ ਦੱਸਿਆ,"ਸ਼ੁਰੂਆਤ ਵਿੱਚ ਅਸੀਂ ਪੁਰਾਣੀ ਕਿਤਾਬਾਂ ਵੇਚਦੇ ਹਾਂ, ਜੋ 50 ਫੀਸਦੀ ਤੋਂ ਵੀ ਜ਼ਿਆਦਾ ਸਸਤੀ ਹੁੰਦੀ ਹੈ।"
ਚੰਦੇਲ ਨੇ ਦੱਸਿਆ,'ਇਸ ਤੋਂ ਇਲਾਵਾ ਵੀ ਤੁਸੀਂ ਖਰੀਦਦਾਰਾਂ ਨਾਲ ਪੱਕੀ ਦੋਸਤੀ ਬਣਾਈ ਰੱਖਣ ਲਈ ਅਸੀਂ ਉਨ੍ਹਾਂ ਨੂੰ ਪੰਸਦੀਦਾ ਕਿਤਾਬਾਂ ਦਿੰਦੇ ਹਾਂ। ਇਹ ਤਰੀਕਾ ਨਵੇਂ ਗਾਹਕ ਬਣਾਉਣ ਲਈ ਬਹੁਤ ਕਾਰਗਰ ਹੈ। ਖਾਸ ਤੌਰ 'ਤੇ ਵਿਦਿਆਰਥੀ ਇਸ ਕਾਰਨ ਬਹੁਤ ਨਜ਼ਦੀਕ ਆਉਂਦੇ ਹਨ।'