ਨਵੀਂ ਦਿੱਲੀ: ਨਿਸਾਨ ਅਮਰੀਕਾ ਦੇ ਇਸ਼ਤਿਹਾਰ ਵਿੱਚ ਐਕਸ-ਟਰੇਲ ਐਸ.ਯੂ.ਵੀ. ਦੇ ਫੇਸਲਿਫਟ ਮਾਡਲ ਦੀ ਝਲਕ ਸਾਹਮਣੇ ਆਈ ਹੈ। ਕੰਪਨੀ ਨੇ ਮੌਜੂਦਾ ਐਕਸ-ਟਰੇਲ ਨੂੰ ਫਰਵਰੀ ਵਿੱਚ ਹੋਏ ਦਿੱਲੀ ਆਟੋ ਐਕਸਪੋ-2016 ਵਿੱਚ ਵਿਖਾਇਆ ਗਿਆ ਸੀ। ਕੰਪਨੀ ਦੀ ਯੋਜਨਾ ਇਸ ਨੂੰ 2016-17 ਵਿੱਚ ਲਾਂਚ ਕਰਨ ਦੀ ਹੈ। ਸੰਭਾਵਨਾ ਹੈ ਕਿ ਜਲਦੀ ਹੀ ਨਵੀਂ ਐਕਸ-ਟਰੇਲ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਇਸ਼ਤਿਹਾਰ ਵਿੱਚ ਨਵੀਂ ਟਰੇਲ ਦਾ ਸਿਰਫ ਅਗਲਾ ਹਿੱਸਾ ਵਿਖਾਇਆ ਗਿਆ ਹੈ। ਨਵੀਂ ਐਕਸ-ਟਰੇਲ ਵਿੱਚ ਨਿਸਾਨ ਦੀ ਵੀ-ਮੋਸ਼ਨ ਗ੍ਰਿਲ, ਨਵਾਂ ਬੰਪਰ ਤੇ ਨਵੇਂ ਇਲਾਏ ਵੀਲ੍ਹ ਦਿੱਤੇ ਗਏ ਹਨ। ਇਸ ਦੀ ਹੈੱਡਲਾਈਟ ਮੌਜੂਦਾ ਵਰਜਨ ਨਾਲ ਮੇਲ ਖਾਂਦੀ ਹੈ। ਸੰਭਾਵਨਾ ਹੈ ਕਿ ਕੁਝ ਬਦਲਾਅ ਇਸ ਦੇ ਪਿੱਛੇ ਵੱਲ ਹੀ ਹੋਣਗੇ। ਅਟਕਲਾਂ ਹਨ ਕਿ ਨਵੀਂ ਐਕਸ-ਟਰੇਲ ਦੇ ਕੈਬਿਨ ਵਿੱਚ ਨਿਸਾਨ ਦਾ ਨਵਾਂ ਇੰਫੋਟੇਮੈਂਟ ਸਿਸਟਮ ਮਿਲ ਸਕਦਾ ਹੈ, ਜੋ ਐਪਲ ਕਾਰਪਲੇ ਤੇ ਗੁਗਲ ਐਂਡਰਾਇਡ ਆਟੋ ਸਪੋਰਟ ਕਰਦਾ ਹੈ।
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਐਕਸ-ਟਰੇਲ ਐਸ.ਯੂ.ਵੀ. ਦਾ ਹਾਈਬ੍ਰਿਡ ਰੂਪ ਉਤਾਰਿਆ ਜਾਵੇਗਾ। ਇਸ ਵਿੱਚ 2.0 ਲੀਟਰ ਦੇ ਪੈਟਰੋਲ ਇੰਜਨ ਦੇ ਨਾਲ ਇਲੈਕਟ੍ਰਿਕ ਮੋਟਰ ਮਿਲੇਗੀ। ਪੈਟਰੋਲ ਇੰਜਨ 147 ਪੀ.ਐਸ. ਦੀ ਪਾਵਰ ਦਾ ਹੋਵੇਗਾ। ਜਦਕਿ ਇਲੈਕਟ੍ਰਿਕ ਮੋਟਰ ਦੀ ਪਾਵਰ 41 ਪੀ.ਐਸ. ਹੋਵੇਗੀ। ਇਸ ਵਿੱਚ ਸੀ.ਵੀ.ਟੀ. ਆਟੋਮੈਟਿਕ ਗਿਅਰਬਾਕਸ ਮਿਲੇਗਾ। ਮੌਜੂਦਾ ਐਕਸ-ਟਰੇਲ ਦੇ ਬਜਾਏ ਇੱਥੇ ਵੀ ਫੇਸਲਿਫਟ ਵਰਜਨ ਨੂੰ ਉਤਾਰਿਆ ਜਾਵੇਗਾ।