ਨਵੀਂ ਦਿੱਲੀ : ਦਿੱਲੀ ਹਾਈਕੋਰਟ ਵਿੱਚ ਵਟਸਐਪ ਦੀ ਨਵੀਂ ਨੰਬਰ ਸ਼ੇਅਰਿੰਗ ਪਾਲਿਸੀ ਨੂੰ ਚੁਨੌਤੀ ਦਿੰਦੇ ਹੋਏ ਪੀ.ਆਈ.ਐਲ.(ਪਟੀਸ਼ਨ) ਦਾਇਰ ਕੀਤੀ ਗਈ ਹੈ। ਵਟਸਐਪ ਦੇ ਨਵੇਂ ਅੱਪਡੇਟ ਵਿੱਚ ਕੰਪਨੀ ਦੀ ਨਵੀਂ ਪਾਲਿਸੀ ਦੇ ਲਈ ਯੂਜ਼ਰ ਦੀ ਸਹਿਮਤੀ ਮੰਗੀ ਜਾ ਰਹੀ ਹੈ। ਇਸ ਨਵੀਂ ਪਾਲਿਸੀ ਦੇ ਤਹਿਤ ਵਟਸਐਪ ਆਪਣੇ ਯੂਜ਼ਰ ਦਾ ਨੰਬਰ ਆਪਣੀ ਪੈਰੇਂਟ ਕੰਪਨੀ ਫੇਸ ਬੁੱਕ ਦੇ ਨਾਲ ਸਾਂਝਾ ਕਰੇਗਾ।ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਫੇਸ ਬੁੱਕ ਦੀ ਇਹ ਨਵੀਂ ਪਾਲਿਸੀ ਬਹੁਤ ਭਟਕਾਉਣ ਵਾਲੀ ਹੈ। ਜਿਸ ਦਾ ਨਫ਼ਾ-ਨੁਕਸਾਨ ਆਮ ਆਦਮੀ ਨਹੀਂ ਸਮਝ ਸਕਦਾ।
ਕੀ ਹੈ ਵਟਸਐਪ ਦੀ ਨਵੀਂ ਸ਼ੇਅਰਿੰਗ ਪਾਲਿਸੀ?
ਵਟਸਐਪ ਆਪਣੇ ਯੂਜ਼ਰ ਦਾ ਮੋਬਾਈਲ ਨੰਬਰ ਆਪਣੀ ਓਨਰ ਕੰਪਨੀ ਫੇਸ ਬੁੱਕ ਦੇ ਨਾਲ ਸਾਂਝਾ ਕਰੇਗਾ। ਜਿਸ ਦੀ ਮਦਦ ਨਾਲ ਵਟਸਐਪ ਯੂਜ਼ਰ ਫੇਸ ਬੁੱਕ ਜ਼ਰੀਏ ਹੋਰ ਵੀ ਜ਼ਿਆਦਾ ਟਾਰਗੈਟ ਇਸ਼ਤਿਹਾਰ ਪਾ ਸਕਣਗੇ। ਇਹ ਇਸ਼ਤਿਹਾਰ ਫੇਸਬੁੱਕ 'ਤੇ ਹੋਣਗੇ। ਇਸ ਦੀ ਜਾਣਕਾਰੀ ਵਿੱਚ ਵਟਸਐਪ ਐਡ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਕਦਮ ਚੁੱਕਣ ਦੇ ਨਾਲ ਹੀ ਵਟਸਐਪ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਦੁਨੀਆ ਭਰ ਵਿੱਚ ਆਪਣੇ 1 ਬਿਲੀਅਨ ਯੂਜ਼ਰ ਨੂੰ ਉਨ੍ਹਾਂ ਦੇ ਡਾਟਾ ਦੀ ਸੁਰੱਖਿਆ ਯਕੀਨੀ ਬਣਾ ਸਕੇ। ਵਟਸਐਪ ਯੂਜ਼ਰ ਨੂੰ ਸੀਮਤ ਸਮੇਂ ਵਿੱਚ ਇਹ ਵਿਕਲਪ ਦੇਵੇਗਾ ਕਿ ਉਹ ਆਪਣੀ ਜਾਣਕਾਰੀ ਫੇਸ ਬੁੱਕ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹਨ ਜਾਂ ਨਹੀਂ।
ਕੰਪਨੀ ਨੇ ਸਾਫ਼ ਕੀਤਾ ਹੈ ਕਿ ਫੇਸ ਬੁੱਕ ਨੂੰ ਦਿੱਤਾ ਗਿਆ ਤੁਹਾਡਾ ਨੰਬਰ ਸੁਰੱਖਿਅਤ ਰਹੇਗਾ। ਵਟਸਐਪ ਨੇ ਦੱਸਿਆ ਕਿ ਇਸ ਸ਼ੇਅਰਿੰਗ ਨਾਲ ਫੇਸ ਬੁੱਕ ਮੈਪਿੰਗ ਦੇ ਜ਼ਰੀਏ ਬਿਹਤਰ ਫਰੈਂਡ ਸਜੈਸ਼ਨ ਅਤੇ ਜ਼ਿਆਦਾ ਸਟੀਕ ਇਸ਼ਤਿਹਾਰ ਯੂਜ਼ਰ ਨੂੰ ਮੁਹੈਇਆ ਕਰਾ ਸਕਣਗੇ।