ਨਵੀਂ ਦਿੱਲੀ : ਭਾਰਤ ਵਿੱਚ ਆਪਣੀ ਗਲੈਕਸੀ A ਸੀਰੀਜ਼ ਨੂੰ ਵਧਾਉਂਦੇ ਹੋਏ ਦੱਖਣੀ ਕੋਰੀਆਈ ਦਿੱਗਜ਼ ਕੰਪਨੀ ਸੈਮਸੰਗ ਇਲੈਕਟ੍ਰਾਨਿਕਸ ਨੇ ਸ਼ੁੱਕਰਵਾਰ ਨੂੰ ਗਲੈਕਸੀ A9 ਪ੍ਰੋ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 32,490 ਰੁਪਏ ਰੱਖੀ ਗਈ ਹੈ। ਇਹ 26 ਸਤੰਬਰ ਤੋਂ ਵਿੱਕਰੀ ਲਈ ਉਪਲਬਧ ਹੋਵੇਗਾ।
ਗਲੈਕਸੀ A9 ਵਿੱਚ ਮੈਟਲ ਗਲਾਸ ਬਾਡੀ ਦਿੱਤੀ ਗਈ ਹੈ। ਇਸ ਦਾ ਡਿਸਪਲੇ 2.5D ਕਵਰਡ ਗਲਾਸ ਦੇ ਨਾਲ ਆਉਂਦਾ ਹੈ। ਇਸ ਫ਼ੋਨ ਵਿੱਚ 6 ਇੰਚ ਦੀ ਸਕਰੀਨ ਦਿੱਤੀ ਗਈ ਹੈ। ਸਕਰੀਨ ਨੂੰ ਗੋਰਿਲਾ ਗਲਾਸ 4 ਪ੍ਰੋਟੈਕਸ਼ਨ ਦਿੱਤੀ ਗਈ ਹੈ ਅਤੇ ਇਹ ਫੁੱਲ ਐਚ.ਡੀ. ਸਕਰੀਨ ਹੈ। ਇਸ ਵਿੱਚ ਆਕਟਾਕੋਰ ਕਵਾਲਕਾਮ ਸਨੈਪਡਰੈਗਨ 652 ਪ੍ਰੋਸੈੱਸਰ ਦਿੱਤਾ ਗਿਆ ਹੈ। ਨਾਲ ਹੀ 4 ਜੀ.ਬੀ. ਦੀ ਰੈਮ ਦਿੱਤੀ ਗਈ ਹੈ।
ਇਸ ਵਿੱਚ ਦੋ ਸਿੰਮ ਕਾਰਡ ਲਾਏ ਜਾ ਸਕਦੇ ਹਨ ਅਤੇ ਮਾਈਕਰੋ ਐਸ.ਡੀ. ਕਾਰਡ ਦੇ ਜ਼ਰੀਏ 256 ਜੀ.ਬੀ. ਤੱਕ ਮੈਮਰੀ ਵਧਾਈ ਜਾ ਸਕਦੀ ਹੈ। ਫ਼ੋਟੋਗਰਾਫੀ ਫ਼ਰੰਟ ਬਾਰੇ ਜੇਕਰ ਗੱਲ ਕਰਿਏ ਤਾਂ ਇਸ ਵਿੱਚ 16 ਮੈਗਾਪਿਕਸਲ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਫ਼ਰੰਟ ਕੈਮਰਾ ਹੈ। ਇਹ ਫ਼ੋਨ ਤਿੰਨ ਕੱਲਰ ਵੈਰਿਏਂਟ ਗੋਲਡ, ਬਲੈਕ ਅਤੇ ਵਾਈਟ ਵਿੱਚ ਉਪਲਬਧ ਹੈ।
ਗਲੈਕਸੀ A9 ਪ੍ਰੋ ਵਿੱਚ 5,000mAh ਦੀ ਬੈਟਰੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ 160 ਮਿੰਟ ਵਿੱਚ ਪੂਰੀ ਤਰ੍ਹਾਂ ਤੋਂ ਚਾਰਜ ਹੋ ਜਾਂਦੀ ਹੈ। ਸੈਮਸੰਗ ਇੰਡੀਆ ਇਲੈਕਟ੍ਰਾਨਿਕਸ ਅਧਿਕਾਰੀ ਮਨੂ ਸ਼ਰਮਾ ਨੇ ਕਿਹਾ,' ਇਸ ਫ਼ੋਨ ਨੂੰ ਜ਼ਿਆਦਾ ਮੈਮਰੀ ਅਤੇ ਐਡਵਾਂਸ ਪ੍ਰੋਸੈੱਸਰ ਦੀ ਸੁਵਿਧਾ ਹੈ। ਤਾਂਕਿ ਕਈ ਸਾਰੇ ਕੰਮ ਇਕੱਠੇ ਕਰਨ 'ਤੇ ਇਹ ਹੈਂਗ ਨਾ ਹੋਵੇ।'