ਵਾਸ਼ਿੰਗਟਨ : ਅਮਰੀਕਾ ਦੀ ਸਰਕਾਰ ਨੇ ਵੀਰਵਾਰ ਨੂੰ ਸੈਮਸੰਗ ਗਲੈਕਸੀ ਨੋਟ7 ਸਮਾਰਟ ਫੋਨ ਨੂੰ ਅਧਿਕਾਰਤ ਤੌਰ 'ਤੇ ਬਾਜ਼ਾਰ ਚੋਂ ਵਾਪਸ ਲੈਣ ਦੀ ਘੋਸ਼ਣਾ ਕਰ ਦਿੱਤੀ ਹੈ। ਸੈਮਸੰਗ ਦੇ ਇਸ ਸਮਾਰਟ ਫੋਨ ਦੀ ਬੈਟਰੀਆਂ ਵਿੱਚ ਅੱਗ ਲੱਗਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਅਮਰੀਕੀ ਕਸਟਮਰ ਪ੍ਰੋਡਕਟ ਸਿਕਯੋਰਿਟੀ ਕਮਿਸ਼ਨਰ ਨੇ ਜਾਰੀ ਨੋਟਿਸ ਵਿੱਚ ਕਿਹਾ ਕਿ ਇਸ ਕਦਮ ਦੇ ਤਹਿਤ ਵੀਰਵਾਰ ਤੋਂ ਪਹਿਲਾਂ ਵੇਚੇ ਗਏ ਨੋਟ 7 ਦੇ ਲਗਭਗ 10 ਲੱਖ ਸਮਾਰਟ ਫੋਨ ਨੂੰ ਵੀ ਬਾਜ਼ਾਰ ਚੋਂ ਵਾਪਸ ਲਿਆ ਜਾਵੇਗਾ। ਨੋਟਿਸ ਮੁਤਾਬਕ, 'ਉਪਭੋਗਤਾ 15 ਸਤੰਬਰ, 2016' ਤੋਂ ਪਹਿਲਾਂ ਖ਼ਰੀਦੇ ਗਏ ਗਲੈਕਸੀ ਨੋਟ 7 ਦਾ ਤੁਰੰਤ ਇਸਤੇਮਾਲ ਬੰਦ ਕਰ ਦੇਣ।
ਨੋਟਿਸ ਵਿੱਚ ਅੱਗੇ ਕਿਹਾ ਗਿਆ,'ਉਪਭੋਗਤਾ ਵੱਖ ਬੈਟਰੀ ਦੇ ਨਾਲ ਨਵਾਂ ਗਲੈਕਸੀ ਨੋਟ 7' ਲੈਣ, ਆਪਣਾ ਪੈਸਾ ਵਾਪਸ ਲੈਣ ਜਾਂ ਉਸ ਦੀ ਥਾਂ 'ਤੇ ਨਵਾਂ ਫ਼ੋਨ ਲੈਣ ਦੇ ਲਈ ਵਾਇਰਲੈੱਸ ਕੈਰੀਅਰ, ਸੈਮਸੰਗ ਦੀਆਂ ਦੁਕਾਨਾਂ ਅਤੇ ਸੈਮਸੰਗ ਡਾਟ ਕਾਮ ਨਾਲ ਸੰਪਰਕ ਕਰਨ।'
ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੈਮਸੰਗ ਦਾ ਅਮਰੀਕਾ ਵਿੱਚ ਬੈਟਰੀ ਵਿੱਚ ਵਿਸਫੋਟ ਦੀ 92 ਸ਼ਿਕਾਇਤਾਂ ਮਿਲਿਆਂ ਹਨ। ਜਿਸ ਵਿੱਚ 29 ਬੈਟਰੀਆਂ ਨੂੰ ਅੱਗ ਲੱਗਣ ਅਤੇ 55 ਡੈਮੇਜ ਹੋਇਆਂ ਹਨ।