ਨਵੀਂ ਦਿੱਲੀ : ਜੀਓ ਦੀ ਸਿੰਮ ਖ਼ਰੀਦਣਾ ਗਾਹਕਾਂ ਲਈ ਮੁਸ਼ਕਲ ਸਾਬਤ ਹੋ ਰਿਹਾ ਹੈ। ਇਸ ਦਾ ਅਹਿਮ ਕਾਰਨ ਹੈ ਉਮੀਦ ਤੋਂ ਜ਼ਿਆਦਾ ਇਸ ਦੀ ਮੰਗ। ਇਸ ਵਿੱਚ ਰਿਲਾਇੰਸ ਨੇ ਆਪਣਾ ਨਵਾਂ ਡਿਵਾਈਸ ਜਿਓਫਾਈ 4G ਹਾਟ ਸਪਾਟ ਲਾਂਚ ਕਰ ਦਿੱਤਾ ਹੈ। ਇਹ ਭਾਰਤ ਦੇ ਰਿਲਾਇੰਸ ਸਟੋਰ ਵਿੱਚ 1,999 ਰੁਪਏ ਦੀ ਕੀਮਤ ਦੇ ਨਾਲ ਉਪਲਬਧ ਹੈ।

ਇਸ ਡਿਵਾਈਸ ਵਿੱਚ Oled ਡਿਸਪਲੇ ਅਤੇ 2600mAh ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾ ਵਾਲੇ ਜਿਓਫਾਈ 4G ਵਿੱਚ 2300mAh ਦੀ ਬੈਟਰੀ ਦਿੱਤੀ ਗਈ ਸੀ।

ਜਿਓਫਾਈ 4G ਉਨ੍ਹਾਂ ਦੇ ਲਈ ਬਿਹਤਰੀਨ ਵਿਕਲਪ ਸਾਬਤ ਹੋਵੇਗਾ ਜੋ ਆਪਣੇ ਘਰ ਵਿੱਚ ਕਈ ਸਾਰੇ ਡਿਵਾਈਸ 'ਤੇ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ। ਇਸ ਹਾਟ ਸਪਾਟ ਦੇ ਜਰੀਏ ਕੁੱਲ 10 ਡਿਵਾਈਸ ਕਨੈੱਕਟ ਕਰ ਕੇ ਇੰਟਰਨੈੱਟ ਚਲਾਇਆ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਜਿਓਫਾਈ 4G ਡਿਵਾਈਸ ਖ਼ਰੀਦੋ। ਇਸ ਦੇ ਨਾਲ ਤੁਹਾਡੇ ਇੱਕ ਜੀਓ ਸਿੰਮ ਦਿੱਤੀ ਜਾਵੇਗੀ।

ਸਿੰਮ ਨੂੰ ਇਸ ਡਿਵਾਈਸ ਦੀ ਟਰੇ ਵਿੱਚ ਲਗਾਓ।
ਇਸ ਦੇ ਨਾਲ ਹੀ ਡਿਵਾਈਸ 'ਤੇ ਲਿਖਿਆ SSID ਅਤੇ ਪਾਸਵਰਡ ਨੂੰ ਨੋਟ ਕਰ ਲੋ।
ਇਸ ਦੇ ਡਿਵਾਈਸ ਦੇ ਬੈਕ ਸਾਈਡ ਵਿੱਚ ਬੈਟਰੀ ਲਗਾ ਕੇ ਕਵਰ ਬੰਦ ਕਰਦੋਂ।
ਡਿਵਾਈਸ ਨੂੰ ਚਾਰਜ ਲਗਾਓ। ਚਾਰਜ ਹੋ ਜਾਣ ਤੋਂ ਬਾਅਦ ਇਸ ਦਾ ਪਾਵਰ ਬਟਨ ਆਨ ਕਰੋ।
ਆਨ ਹੁੰਦੇ ਹੀ ਡਿਵਾਈਸ 'ਤੇ ਲੱਗੀ ਲਾਈਟ ਚੱਲੇਗੀ। ਇਸ ਤੋਂ ਬਾਅਦ ਇਸ ਨੂੰ ਆਪਣੇ ਲੈਪਟਾਪ, ਮੋਬਾਈਲ ਨਾਲ ਕਨੈੱਕਟ ਕਰੇਂ ਅਤੇ ਇੰਟਰਨੈੱਟ ਦਾ ਇਸਤੇਮਾਲ ਕਰੋ।