ਨਵੀਂ ਦਿੱਲੀ: ਲਗਜ਼ਰੀ ਸੈਗਮੈਂਟ ਵਿੱਚ ਹਾਈਬ੍ਰਿਡ ਕਾਰਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਵੋਲਵੋ ਨੇ ਆਪਣੀ ਪਸੰਦੀਦਾ ਐਕਸ.ਯੂ.ਵੀ. ਐਕਸ.ਸੀ.-90 ਦਾ ਪਲੱਗ-ਇਨ ਹਾਈਬ੍ਰਿਡ ਰੂਪ ਟੀ-8 ਭਾਰਤ ਵਿੱਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੀ ਕੀਮਤ 1.25 ਕਰੋੜ ਰੁਪਏ (ਐਕਸ-ਸ਼ੋਰੂਮ, ਦਿੱਲੀ) ਰੱਖੀ ਗਈ ਹੈ। ਇਸ ਨੂੰ ਸਿੱਧੇ ਮੰਗਵਾ ਕੇ ਵੇਚਿਆ ਜਾਵੇਗਾ।
ਐਕਸ.ਸੀ.-90 ਨੂੰ ਚਾਰਜ ਕਰਨ ਲਈ ਵੋਲਵੋ ਇਸ ਦੇ ਨਾਲ ਦੋ ਚਾਰਜਿੰਗ ਸਟੇਸ਼ਨ ਵੀ ਦੇਵੇਗੀ। ਇਸ ਨੂੰ ਆਪਣੇ ਹਿਸਾਬ ਤੋਂ ਕਿੱਧਰੇ ਵੀ ਲਾਇਆ ਜਾ ਸਕਦਾ ਹੈ। ਐਕਸੀ.ਸੀ.-90 ਨੂੰ ਫੁੱਲ ਚਾਰਜ ਹੋਣ ਵਿੱਚ 2.5 ਘੰਟੇ ਦਾ ਸਮਾਂ ਲਗੇਗਾ। ਕੰਪਨੀ ਦਾ ਦਾਅਵਾ ਹੈ ਕਿ ਸਿਰਫ ਇਲੈਕਟ੍ਰਿਕ ਮੋਡ ਵਿੱਚ ਇਸ ਨੂੰ ਰੋਜ਼ 80 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ।
ਐਕਸ.ਸੀ.-90 ਟੀ-8 ਦੇ ਡਿਜਾਇਨ ਵਿੱਚ ਰਵਾਇਤੀ ਤੇ ਕਲਾਸਿਕ ਵੋਲਵੋ ਦੀ ਝਲਕ ਨਜ਼ਰ ਆਉਂਦੀ ਹੈ। ਅੱਗੇ ਦੀ ਤਰ੍ਹਾਂ ਚੌੜੀ ਰੇਡੀਏਟਰ ਗ੍ਰਿਲ, ਥਾਰ ਹੈਮਰ ਡਿਜਾਇਨ ਵਿੱਚ ਲੱਗੀ ਡੇ-ਟਾਇਮ ਰਨਿੰਗ ਐਲ.ਈ.ਡੀ. ਵਾਲੀ ਹੈਡਲਾਈਟਾਂ ਤੇ ਪਿਛਲੇ ਪਾਸੇ ਵਾਟਰਫਾਲ ਡਿਜਾਇਨ ਵਾਲੀ ਐਲ.ਈ.ਡੀ. ਟੇਲਲੈਂਪਸ ਦਿੱਤੇ ਗਏ ਹਨ।
ਕਾਰ ਦੇ ਕੈਬਿਨ ਦੀ ਗੱਲ ਕਰੀਏ ਤਾਂ ਇਹ ਮੌਜ਼ੂਦਾ ਐਕਸ.ਸੀ.-90 ਦੀ ਤਰ੍ਹਾਂ ਪ੍ਰੀਮੀਅਮ ਤੇ ਲਗਜ਼ਰੀ ਹੈ। ਇਹ 4-ਸੀਟਰ ਐਸ.ਯੂ.ਵੀ. ਹੈ। ਇਸ ਵਿੱਚ ਨਪਾ ਲੈਦਰ ਅਪਹੋਲਸਟ੍ਰੀ, ਮਸਾਜਟ ਫਕੰਸ਼ਨ ਦੇ ਨਾਲ ਹੀਟਿੰਗ ਤੇ ਵੈਂਟਿਲੇਸ਼ਨ ਵਾਲੀ ਕੈਪਟਨ ਸੀਟਾਂ ਤੇ 9 ਇੰਚ ਦਾ ਟੱਚਸਕਰੀਨ ਜਿਹੇ ਐਡਵਾਂਸ ਤੇ ਲਗਜ਼ਰੀ ਫੀਚਰ ਮਿਲਣਗੇ। ਕਾਰ ਦੀਆਂ ਸੀਟਾਂ ਦਾ ਐਂਗਲ ਅਪਣੇ ਮੁਤਾਬਕ ਬਦਲਿਆ ਜਾ ਸਕਦਾ ਹੈ। ਕੱਪ ਹੋਲਡਰਸ ਦੇ ਤਾਪਮਾਨ ਨੂੰ ਵੀ ਜ਼ਰੂਰਤ ਮੁਤਾਬਕ ਠੰਡਾ-ਗਰਮ ਕੀਤਾ ਜਾ ਸਕਦਾ ਹੈ।


ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਐਕਸ.ਸੀ.-90 ਪਲੱਗ-ਇਨ ਹਾਈਬ੍ਰਿਜ ਵਰਜਨ ਵਿੱਚ 2.0 ਲੀਟਰ ਦੇ ਸੁਪਰਚਾਰਜਡ ਪੈਟਰੋਲ ਇੰਜਨ ਨਾਲ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ। ਇਨ੍ਹਾਂ ਦੋਹਾਂ ਦੀ ਸਾਂਝੇ ਪਾਵਰ 400 ਪੀ.ਐਸ. ਤੇ ਟਾਰਕ 640 ਐਨ.ਐਮ. ਹੈ। ਇਸ ਦਾ ਇੰਜਨ 8-ਸਪੀਜ ਗਿਅਰਟਰਾਨਿਕ ਆਟੋਮੈਟਿਕ ਗਿਅਰਬਾਕਸ ਨਾਲ ਜੁੜਿਆ ਹੈ। ਇਸ ਵਿੱਚ ਆਲ ਵਹੀਲ ਡਰਾਇਲ ਦੀ ਸੁਵਿਧਾ ਵੀ ਹੈ।

ਡਰਾਇਵਿੰਗ ਲਈ ਇਸ ਵਿੱਚ ਤਿੰਨ ਮੋਡ ਪਿਓਰ, ਹਾਈਬ੍ਰਿਡ ਤੇ ਪਾਵਰ ਦਿੱਤੇ ਗਏ ਹਨ। ਪਿਓਰ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਮੋਡ ਹੈ। ਇਸ ਵਿੱਚ ਕਾਰ ਦੀ ਟਾਪ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਪਾਵਰ ਮੋਡ ਦੀ ਵਰਤੋਂ ਕਰਨ 'ਤੇ ਕਾਰ ਇਲੈਕਟ੍ਰਿਕ ਤੇ ਪੈਟ੍ਰੋਲ ਇੰਜਨ ਦੋਹਾਂ ਦਾ ਇਸਤੇਮਾਲ ਕਰੇਗੀ ਤੇ 400 ਪੀ.ਐਸ. ਦੀ ਤਾਕਤ ਦੇਵੇਗੀ।
ਮੌਜ਼ੂਦਾ ਡੀਜ਼ਲ ਇੰਜਨ ਵਾਲੀ ਐਕਸ.ਸੀ.-90 ਦਾ ਮੁਕਾਬਲਾ ਆਡੀ ਕਯੂ-7, ਮਰਸਿਡੀਜ਼ ਬੈਂਜ ਜੀ.ਐਲ.ਈ. ਕਲਾਸ ਤੇ ਬੀ.ਐਮ.ਡਬਲਯੂ. ਐਕਸ-5 ਨਾਲ ਹੈ। ਹਾਲਾਂਕਿ ਇਨ੍ਹਾਂ ਸਾਰੀਆਂ ਕਾਰਾਂ ਵਿੱਚ ਪਲੱਗ-ਇਨ ਹਾਈਬ੍ਰਿਡ ਫੀਚਰ ਮੌਜ਼ੂਦ ਨਹੀਂ ਹੈ। ਇਸ ਤੋਂ ਇਲਾਵਾ ਆਡੀ ਤੇ ਬੀ.ਐਮ.ਡਬਲਯੂ. ਦੀ ਐਸ.ਯੂ.ਵੀ. ਰੇਂਜ ਵਿੱਚ ਪੈਟਰੋਲ ਇੰਜਨ ਵੀ ਉਪਲਬਧ ਨਹੀਂ। ਸਿਰਫ ਮਰਸਡੀਜ਼ ਦੀ ਜੀ.ਐਲ.ਈ. ਵਿੱਚ ਵੀ-6 ਪੈਟਰੋਲ ਇੰਜਨ ਦਿੱਤਾ ਗਿਆ ਹੈ।