ਲੀਡਸ: ਭਾਰਤ ਅਤੇ ਸ੍ਰੀਲੰਕਾ ਅੱਜ ਆਪਣਾ ਵਰਲਡ ਕੱਪ ਦਾ ਮੁਕਾਬਲਾ ਖੇਡਣ ਲਈ ਤਿਆਰ ਹਨ। ਭਾਰਤੀ ਟੀਮ ਪਹਿਲਾਂ ਹੀ ਸੈਮੀਫਾਈਨਲ 'ਚ ਦਾਖਲ ਹੋ ਚੁੱਕੀ ਹੈ ਜਦਕਿ ਸ੍ਰੀਲੰਕਾ ਟੂਰਨਾਮੈਂਟ 'ਚੋਂ ਬਾਹਰ ਹੈ। ਇਸੇ ਦੌਰਾਨ ਟੌਸ ਨੂੰ ਜਿੱਤ ਕੇ ਪਹਿਲਾਂ ਸ੍ਰੀਲੰਕਾ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। 
ਉਂਝ ਤਾਂ ਸ੍ਰੀਲੰਕਾ ਦੀ ਟੀਮ ਕੋਲ ਅੱਜ ਦੇ ਮੈਚ 'ਚ ਗੁਆਉਣ ਲਈ ਕੁਝ ਨਹੀਂ ਹੈ ਪਰ ਉਹ ਆਪਣੀ ਵਿਦਾਈ ਜਿੱਤ ਨਾਲ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਦੇ ਨਾਲ ਹੀ ਜੇਕਰ ਅੱਜ ਦਾ ਮੈਚ ਇੰਡੀਆ ਨਹੀਂ ਜਿੱਤ ਪਾਉਂਦੀ ਤਾਂ ਉਹ ਪੁਆਇੰਟ ਲਿਸਟ 'ਚ ਦੂਜੇ ਸਥਾਨ 'ਤੇ ਹੀ ਬਣੀ ਰਹੇਗੀ। 


ਇਸ ਸਮੇਂ ਅੰਕ ਸੂਚੀ 'ਚ ਭਾਰਤ ਦੇ ਹਿੱਸੇ 13 ਅੰਕ ਹਨ। ਜੇਕਰ ਟੀਮ ਇੰਡੀਆ ਮੈਚ ਜਿੱਤ ਜਾਂਦੀ ਹੈ ਤਾਂ 15 ਅੰਕਾਂ ਦੇ ਨਾਲ ਭਾਰਤੀ ਕ੍ਰਿਕੇਟ ਟੀਮ ਪਹਿਲੇ ਨੰਬਰ 'ਤੇ ਆ ਸਕਦੀ ਹੈ।