ਮੁੰਬਈ - ਮੁੰਬਈ ਪੁਲਿਸ ਨੇ ਬਾਲੀਵੁਡ ਸਟਾਰ ਅਤੇ IPL ਟੀਮ ਕੋਲਕਾਤਾ ਨਾਈਟ ਰਾਈਡਰਸ ਦੇ ਮਲਿਕ ਸ਼ਾਹਰੁਖ ਖਾਨ ਨੂੰ ਵਾਨਖੇੜੇ ਸਟੇਡੀਅਮ 'ਚ ਹੋਏ ਉਨ੍ਹਾਂ ਦੇ ਇੱਕ ਝਗੜੇ ਦੇ ਮਾਮਲੇ 'ਚ ਕਲੀਨ ਚਿਟ ਦੇ ਦਿੱਤੀ ਹੈ। ਪੁਲਿਸ ਨੇ ਮੈਟਰੋਪਾਲਿਟਨ ਮੈਜਿਸਟਰੇਟ ਦੀ ਅਦਾਲਤ ਨੂੰ ਦੱਸਿਆ ਕਿ ਸ਼ਾਹਰੁਖ ਦੇ ਖਿਲਾਫ ਇਸ ਵਿਵਾਦ ਦੇ ਮਾਮਲੇ ਕੋਈ ਗੰਭੀਰ ਅਪਰਾਧ ਨਹੀਂ ਬਣਦਾ। 


 

ਮੁੰਬਈ ਪੁਲਿਸ ਨੇ ਇਹ ਰਿਪੋਰਟ ਕੋਰਟ 'ਚ ਦਾਖਿਲ ਕਰ ਦਿੱਤੀ ਹੈ। ਇਸ ਰਿਪੋਰਟ 'ਚ ਕਿਹਾ ਗਿਆ ਕਿ 'ਜਾਂਚ ਤੋਂ ਬਾਅਦ ਸਾਬਿਤ ਹੋਇਆ ਕਿ ਇਸ ਮਾਮਲੇ 'ਚ ਕੋਈ ਗੰਭੀਰ ਅਪਰਾਧ ਨਹੀਂ ਹੋਇਆ।' ਪੁਲਿਸ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਸ਼ਾਹਰੁਖ ਤੋਂ ਪੁੱਛਗਿਛ ਕੀਤੀ ਸੀ। ਸ਼ਾਹਰੁਖ ਨੇ ਪੁਲਿਸ ਨੂੰ ਦੱਸਿਆ ਕਿ ਜਿਸ ਦਿਨ ਇਹ ਪੂਰਾ ਮਾਮਲਾ ਹੋਇਆ ਉਸ ਦਿਨ ਉਨ੍ਹਾਂ ਦੀ ਟੀਮ ਨੇ ਮੈਚ ਜਿੱਤਿਆ ਸੀ ਅਤੇ ਉਨ੍ਹਾਂ ਦੇ ਬੱਚੇ ਅਤੇ ਕੁਝ ਦੋਸਤ ਮੈਦਾਨ 'ਤੇ ਚਲੇ ਗਏ ਸਨ। 


 

ਸ਼ਾਹਰੁਖ ਨੇ ਅੱਗੇ ਦੱਸਿਆ ਕਿ ਮੈਦਾਨ 'ਚ ਤੈਨਾਤ ਸੁਰਖਿਆ ਕਰਮੀ ਵਿਕਾਸ ਦਲਵੀ ਨੇ ਉਨ੍ਹਾਂ ਨੂੰ ਉਥੋਂ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਦੱਸਿਆ ਕਿ ਬੱਚੇ ਉਨ੍ਹਾਂ ਦੇ ਨਾਲ ਹਨ ਅਤੇ ਉਨ੍ਹਾਂ ਨੂੰ ਕੋਈ ਹਥ ਨਾ ਲਗਾਵੇ। ਸ਼ਾਹਰੁਖ ਨੇ ਪੁਲਿਸ ਨੂੰ ਕਿਹਾ ਕਿ ਇਸੇ ਕਹਾ-ਸੁਣੀ ਦੌਰਾਨ ਕਿਸੇ ਨੇ ਉਨ੍ਹਾਂ ਨੂੰ ਗਲਤ ਭਾਸ਼ਾ 'ਚ ਕੁਝ ਕਿਹਾ ਤਾਂ ਉਨ੍ਹਾਂ ਨੂੰ ਗੁੱਸਾ ਆ ਗਿਆ। 


 

ਇਸਤੋਂ ਪਹਿਲਾਂ ਸ਼ਾਹਰੂਖ ਤੇ ਲੱਗਾ 5 ਸਾਲ ਦਾ ਬੈਨ ਹਟਿਆ 
 

ਸ਼ਾਹਰੂਖ ਖਾਨ ਨੂੰ ਮੁੰਬਈ ਕ੍ਰਿਕਟ ਐਸੋਸੀਏਸ਼ਨ ਨੇ ਪਹਿਲਾਂ ਹੀ ਇੱਕ ਤੋਹਫਾ ਦਿੱਤਾ ਸੀ। ਮੁੰਬਈ ਕ੍ਰਿਕਟ ਐਸੋਸੀਏਸ਼ਨ ਨੇ SRK ਨੂੰ ਓਹ ਦਿੱਤਾ ਜੋ ਉਸਨੇ SRK ਤੋਂ 3 ਸਾਲ ਪਹਿਲਾਂ ਖੋਹ ਲਿਆ ਸੀ। ਬਾਲੀਵੁਡ ਸਟਾਰ ਅਤੇ IPL ਫਰੈਂਚਾਈਜ਼ੀ ਕੋਲਕਾਤਾ ਨਾਈਟ ਰਾਇਡਰਸ ਦੇ ਮਲਿਕ ਸ਼ਾਹਰੂਖ ਖਾਨ ਤੇ ਵਾਨਖੇੜੇ ਸਟੇਡੀਅਮ 'ਚ ਦਾਖਿਲ ਹੋਣ ਤੇ ਲੱਗਾ ਬੈਨ ਹਟਾ ਦਿੱਤਾ ਗਿਆ ਸੀ। ਮੁੰਬਈ ਕ੍ਰਿਕਟ ਐਸੋਸੀਏਸ਼ਨ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਸੀ। 




 

ਕਿਉਂ ਲੱਗਾ ਸੀ ਬੈਨ ? 

 

16 ਮਈ 2012 ਨੂੰ IPL ਦੇ ਇੱਕ ਮੈਚ ਦੌਰਾਨ ਸ਼ਾਹਰੂਖ ਨੇ ਵਾਨਖੇੜੇ ਸਟੇਡੀਅਮ 'ਚ ਝਗੜਾ ਕੀਤਾ ਸੀ। MCA ਦੇ ਕੁਝ ਅਧਿਕਰੀਆਂ ਅਤੇ ਸੁਰਖਿਆ ਕਰਮੀਆਂ ਨਾਲ SRK ਦੀ ਬਹਿਸ ਹੋਈ ਸੀ। ਇਸਤੋਂ ਬਾਅਦ ਸ਼ਾਹਰੂਖ ਦੇ ਸਟੇਡੀਅਮ 'ਚ ਐਂਟਰੀ ਤੇ ਬੈਨ ਲਗਾ ਦਿੱਤਾ ਗਿਆ ਸੀ। ਪਿਛਲੇ ਸਾਲ ਹੀ MCA ਸ਼ਾਹਰੂਖ ਤੇ ਲੱਗਾ ਬੈਨ ਹਟਾਉਣਾ ਚਾਹੁੰਦਾ ਸੀ ਪਰ ਫਿਰ ਇਸ ਫੈਸਲੇ ਤੇ ਰੋਕ ਲਗਾ ਦਿੱਤੀ ਗਈ। 3 ਸਾਲ ਤਕ ਸ਼ਾਹਰੂਖ ਵਾਨਖੇੜੇ ਸਟੇਡੀਅਮ 'ਚ ਦਾਖਿਲ ਨਹੀਂ ਹੋ ਸਕੇ ਸਨ ਪਰ ਹੁਣ ਸ਼ਾਹਰੂਖ ਨੂੰ ਇਸ ਮੈਦਾਨ ਤੇ ਐਂਟਰੀ ਦੀ ਇਜਾਜ਼ਤ ਮਿਲ ਗਈ ਹੈ।