ਐਸ.ਐਸ.ਪੀ. ਨਾਲ ਹੋਇਆ ਨੌਕਰ ਜਿਹਾ ਵਿਵਹਾਰ ?
Download ABP Live App and Watch All Latest Videos
View In Appਚੌਰਸੀਆ ਅਨੁਸਾਰ ਉਨ੍ਹਾਂ ਨੂੰ ਹੁਣ ਤਕ ਕੁਲ 5.5ਲੱਖ ਰੁਪਏ ਹੀ ਮਿਲੇ ਹਨ। ਨਾਲ ਹੀ ਉਨ੍ਹਾਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਖਰਚ ਕੀਤੇ ਗਏ 30ਲੱਖ ਰੁਪਏ ਦੀ ਜਗ੍ਹਾ ਹੁਣ ਉਨ੍ਹਾਂ ਨੂੰ 15ਲੱਖ ਰੁਪਏ ਹੀ ਦਿੱਤੇ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਇੱਕ ਮੌਕੇ ਤੇ ਉਨ੍ਹਾਂ ਨੂੰ 4 ਘੰਟੇ ਏਅਰਪੋਰਟ 'ਤੇ ਉਡੀਕਣਾ ਪਿਆ। ਚੌਰਸੀਆ ਨੇ ਪੁੱਛਿਆ ਕਿ ਅਜਿਹੇ ਹਾਲਾਤਾਂ 'ਚ ਖਿਡਾਰੀ ਪਰਫਾਰਮ ਕਿਵੇਂ ਕਰ ਸਕਦੇ ਹਨ।
ਇਨ੍ਹਾਂ ਨੇ ਖਿਡਾਰੀਆਂ ਨੇ ਨਿਰਾਸ਼ ਹੋਕੇ ਕਿਹਾ ਕਿ ਜੋ ਉਨ੍ਹਾਂ ਨਾਲ ਹੋਇਆ ਹੈ ਉਸਤੋਂ ਬਾਅਦ ਓਹ ਅਗਲੇ ਓਲੰਪਿਕਸ ਖੇਡਣ ਤੋਂ ਪਹਿਲਾਂ ਸੋਚਣ ਲਈ ਮਜਬੂਰ ਹੋ ਜਾਣਗੇ।
ਚੌਰਸੀਆ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਹੁਣ ਓਲੰਪਿਕਸ ਖਤਮ ਹੋਏ 4 ਮਹੀਨੇ ਹੋ ਚੁੱਕੇ ਹਨ। ਪਰ ਉਨ੍ਹਾਂ ਨੂੰ ਅਜੇ ਤਕ ਨਾ ਤਾਂ ਪੈਸੇ ਮਿਲੇ ਹਨ ਅਤੇ ਉਨ੍ਹਾਂ ਨੂੰ ਦਫਤਰਾਂ ਦੇ ਧੱਕੇ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਚੌਰਸੀਆ ਨੇ IOA ਅਧਿਕਾਰੀਆਂ ਵੱਲੋਂ ਓਲੰਪਿਕਸ ਦੌਰਾਨ ਕੀਤੇ ਗਏ ਬਰਤਾਵ ਦਾ ਵੀ ਖੁਲਾਸਾ ਕੀਤਾ। ਉਨ੍ਹਾਂ ਨੇ ਕਿਹਾ ਕਿ ਓਲੰਪਿਕਸ ਦੌਰਾਨ ਉਨ੍ਹਾਂ ਨੂੰ ਇਸ ਤਰ੍ਹਾ ਟਰੀਟ ਕੀਤਾ ਗਿਆ ਜਿਵੇਂ ਓਹ ਖਿਡਾਰੀ ਨਹੀਂ ਅਧਿਕਾਰੀਆਂ ਦੇ ਨੌਕਰ ਹੋਣ।
ਭਾਰਤ ਦੇ ਦਿੱਗਜ ਗੌਲਫਰ ਐਸ.ਐਸ.ਪੀ. ਚੌਰਸੀਆ ਨੇ ਰੀਓ ਓਲੰਪਿਕਸ ਦੀ ਤਿਆਰੀਆਂ ਦੇ ਲਈ ਤੈਅ ਕੀਤੀ ਗਈ 30ਲੱਖ ਰੁਪਏ ਦੀ ਰਾਸ਼ੀ ਅਜੇ ਤਕ ਨਾ ਮਿਲਣ ਦੇ ਲਈ ਭਾਰਤੀ ਓਲੰਪਿਕ ਸੰਘ (IOA) ਅਤੇ ਖੇਡ ਮੰਤਰਾਲੇ ਨੂੰ ਲਤਾੜਿਆ ਹੈ।
ਇਨ੍ਹਾਂ ਖਿਡਾਰੀਆਂ ਨੇ ਕਿਹਾ ਕਿ ਰੀਓ ਖੇਡਾਂ ਦੌਰਾਨ ਮੀਂਹ ਅਤੇ ਠੰਡ ਦਾ ਮੌਸਮ ਹੋਣ ਦੇ ਬਾਵਜੂਦ ਨਾ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਰੂਰਤ ਵਾਲਿਆਂ ਸਹੂਲਤਾਂ ਦਿੱਤੀਆਂ ਅਤੇ ਨਾ ਹੀ ਉਨ੍ਹਾਂ ਦੇ ਸਟੇਡੀਅਮ ਆਉਣ-ਜਾਣ ਦੇ ਪ੍ਰਬੰਧਾਂ ਦਾ ਖਿਆਲ ਰਖਿਆ ਗਿਆ।
ਚੌਰਸੀਆ ਅਤੇ ਉਨ੍ਹਾਂ ਦੇ ਸਾਥੀ ਖਿਡਾਰੀ ਅਨਿਰਬਾਨ ਲਾਹਿਰੀ ਨੂੰ ਖੇਡ ਮੰਤਰਾਲੇ ਵੱਲੋਂ ਤੈਅ ਕੀਤੀ ਗਈ ਰਾਸ਼ੀ ਅਜੇ ਤਕ ਨਹੀਂ ਮਿਲੀ ਹੈ। ਇੰਨਾ ਹੀ ਨਹੀਂ ਚੌਰਸੀਆ ਨੇ ਕਿਹਾ ਕਿ ਅਧਿਕਾਰੀਆਂ ਨੇ ਉਨ੍ਹਾਂ ਨਾਲ ਨੌਕਰਾਂ ਜਿਹਾ ਬਰਤਾਵ ਕੀਤਾ।
- - - - - - - - - Advertisement - - - - - - - - -