ਅਹਿਮਦਾਬਾਦ: ਭਾਰਤ ਦੇ ਸਾਬਕਾ ਕਪਤਾਨ ਅਤੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਟੈਸਟ ਕ੍ਰਿਕਟ 'ਚ ਸ਼ੁਰੂਆਤ ਕੀਤੇ ਨੂੰ 50 ਸਾਲ ਹੋ ਗਏ ਹਨ। ਇਸ ਮੌਕੇ ਬੀਸੀਸੀਆਈ ਨੇ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ। 


 


71 ਸਾਲਾ ਸਾਬਕਾ ਕਪਤਾਨ ਨੂੰ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਚੌਥੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਦੁਪਹਿਰ ਦੇ ਖਾਣੇ ਦੌਰਾਨ ਇੱਕ ਯਾਦਗਾਰੀ ਕੈਪ ਭੇਟ ਕੀਤੀ।



ਬੀਸੀਸੀਆਈ ਨੇ ਟਵੀਟ ਕੀਤਾ, 'ਅੱਜ ਟੈਸਟ ਕ੍ਰਿਕਟ 'ਚ ਭਾਰਤ ਦੇ ਸਾਬਕਾ ਕਪਤਾਨ ਅਤੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦੇ ਡੈਬਿਊ ਦੇ 50 ਸਾਲ ਪੂਰੇ ਹੋਣ ਦਾ ਜਸ਼ਨ।'


 


ਜੈ ਸ਼ਾਹ ਨੇ ਇਸ ਦੀ ਤਸਵੀਰ ਆਪਣੇ ਟਵਿੱਟਰ ਹੈਂਡਲ 'ਤੇ ਵੀ ਪਾਈ ਹੈ। ਉਨ੍ਹਾਂ ਲਿਖਿਆ, 'ਸੁਨੀਲ ਗਾਵਸਕਰ ਜੀ ਦੇ ਭਾਰਤ ਲਈ ਟੈਸਟ ਕ੍ਰਿਕਟ 'ਚ ਡੈਬਿਊ ਦੇ 50 ਸਾਲ ਪੂਰੇ ਹੋਣ ਦਾ ਜਸ਼ਨ। ਇਹ ਸਾਰੇ ਭਾਰਤੀਆਂ ਲਈ ਇੱਕ ਵੱਡਾ ਪਲ ਹੈ ਅਤੇ ਅਸੀਂ ਇਸ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮਨਾ ਰਹੇ ਹਾਂ।'