ਕਟੀਹਾਰ: ਬਿਹਾਰ ਦੇ ਕਟਿਹਾਰ ਜ਼ਿਲ੍ਹੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਭਾਗਲਪੁਰ ਦੇ ਗੋਪਾਲਪੁਰ ਥਾਣਾ ਖੇਤਰ ਦਾ ਵਸਨੀਕ ਲੇਰੂ ਯਾਦਵ 26 ਫਰਵਰੀ ਨੂੰ ਆਪਣੇ ਬੇਟੇ ਨਾਲ ਕਿਸ਼ਤੀ ਰਾਹੀਂ ਗੰਗਾ ਪਾਰ ਕਰ ਰਿਹਾ ਸੀ। ਇਸ ਦੌਰਾਨ ਉਸ ਦਾ 13 ਸਾਲਾ ਬੇਟਾ ਹਰੀਓਮ ਯਾਦਵ ਕਿਸ਼ਤੀ ਤੋਂ ਉਤਰਨ ਦੌਰਾਨ ਡਿੱਗ ਗਿਆ ਅਤੇ ਨਦੀ ਵਿੱਚ ਰੁੜ੍ਹ ਗਿਆ। ਇਸ ਮਾਮਲੇ ਵਿੱਚ, ਪੀੜਤ ਦੇ ਪਿਤਾ ਨੇ ਬੱਚੇ ਦੇ ਲਾਪਤਾ ਹੋਣ ਬਾਰੇ ਸਥਾਨਕ ਥਾਣੇ ਵਿੱਚ ਸ਼ਿਆਕਿਤ ਦਰਜ ਕਰਵਾਈ। ਉਦੋਂ ਤੋਂ, ਉਸ ਦੀ ਖੋਜ ਜਾਰੀ ਸੀ। ਸ਼ੁੱਕਰਵਾਰ ਨੂੰ ਕਟੀਹਾਰ ਜ਼ਿਲ੍ਹੇ ਦੇ ਕੁਰਸੇਲਾ ਥਾਣਾ ਖੇਤਰ ਦੇ ਖੋਰੀਆ ਘਾਟ ’ਤੇ ਬੱਚੇ ਦੀ ਲਾਸ਼ ਬਰਾਮਦ ਹੋਈ।


 


ਲਾਸ਼ ਦੀ ਜਾਣਕਾਰੀ ਮਿਲਣ 'ਤੇ ਪਿਤਾ ਮੌਕੇ 'ਤੇ ਪਹੁੰਚਿਆ ਅਤੇ ਮ੍ਰਿਤਕ ਦੇਹ ਨੂੰ ਵੇਖਦੇ ਹੋਏ ਉਸ ਨੂੰ ਉਸ ਦੇ ਪੁੱਤਰ ਵਜੋਂ ਪਛਾਣਿਆ। ਲਾਸ਼ ਪਈ ਰਹਿਣ ਕਾਰਨ ਕੁੱਤਿਆਂ ਨੇ ਉਸ ਨੂੰ ਨੋਚ ਦਿੱਤਾ। ਇਥੇ, ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੁਰਸੇਲਾ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪਿਤਾ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਲਾਸ਼ ਦਾ ਪੋਸਟ ਮਾਰਟਮ ਹੋਵੇਗਾ। ਅਜਿਹੇ 'ਚ ਅਸੀਂ ਜਾਂਦੇ ਹਾਂ, ਤੁਸੀਂ ਮ੍ਰਿਤਕ ਦੇਹ ਨੂੰ ਲੈ ਕੇ ਸਦਰ ਹਸਪਤਾਲ ਪਹੁੰਚੋ। 


 


ਇਹ ਕਹਿੰਦੇ ਹੋਏ ਪੁਲਿਸ ਆਪਣੇ ਵਾਹਨ 'ਤੇ ਚਲੀ ਗਈ। ਇਥੇ ਬੇਵੱਸ ਪਿਤਾ ਨੇ ਆਪਣੇ ਬੱਚੇ ਦੀ ਅੰਗਹੀਣ ਲਾਸ਼ ਨੂੰ ਇੱਕ ਥੈਲੇ ਵਿੱਚ ਪਾਇਆ ਅਤੇ ਕੋਈ ਸਾਧਨ ਨਾ ਮਿਲਣ ਕਾਰਨ ਪੈਦਲ ਹੀ ਤੁਰ ਪਿਆ। ਤਿੰਨ ਕਿਲੋਮੀਟਰ ਪੈਦਲ ਤੁਰਨ ਤੋਂ ਬਾਅਦ, ਜਦੋਂ ਉਸ ਨੂੰ ਰਸਤੇ ਵਿੱਚ ਕੁਝ ਲੋਕ ਮਿਲੇ, ਤਾਂ ਪੁਲਿਸ ਦਾ ਅਸੰਵੇਦਨਸ਼ੀਲ ਚਿਹਰਾ ਸਾਹਮਣੇ ਆਇਆ। ਓਧਰ, ਐਸਡੀਪੀਓ ਅਮਰਕਾਂਤ ਝਾਅ ਇਸ ਪੂਰੇ ਮਾਮਲੇ ਨੂੰ ਦੂਸਰੇ ਥਾਣੇ ਦੇ ਕੇਸ ਕਹਿ ਕੇ ਪੱਲਾ ਝਾੜਦੇ ਦਿਖਾਈ ਦਿੱਤੇ। ਉਨ੍ਹਾਂ ਕਿਹਾ ਉਨ੍ਹਾਂ ਖੇਰੀਆ ਨਦੀ ਘਾਟ ਤੋਂ ਇੱਕ ਬੱਚੇ ਦੀ ਲਾਸ਼ ਬਰਾਮਦ ਕੀਤੀ ਹੈ।


 


ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ 10 ਦਿਨ ਪਹਿਲਾਂ ਗੋਪਾਲਪੁਰ ਥਾਣੇ 'ਚ ਦਰਜ ਕਰਵਾਈ ਗਈ ਸੀ। ਅਜਿਹੇ 'ਚ ਇਹ ਉਸ ਥਾਣੇ ਦਾ ਮਾਮਲਾ ਹੈ, ਇਸ ਲਈ ਲਾਸ਼ ਨੂੰ ਪੋਸਟ ਮਾਰਟਮ ਲਈ ਭਾਗਲਪੁਰ ਭੇਜ ਦਿੱਤਾ ਗਿਆ ਹੈ। ਲਾਸ਼ ਨੂੰ ਥੈਲੇ 'ਚ ਲਿਜਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਏਗੀ। ਇਹ ਮਾਮਲਾ ਗੋਪਾਲਪੁਰ ਥਾਣੇ ਦਾ ਹੈ, ਫਿਰ ਵੀ ਇਸ ਦੀ ਜਾਂਚ ਕੀਤੀ ਜਾਏਗੀ। ਜੇਕਰ ਕੁਰਸੇਲਾ ਥਾਣੇ ਦੇ ਪੁਲਿਸ ਮੁਲਾਜ਼ਮਾਂ ਵਲੋਂ ਕੋਈ ਗਲਤੀ ਕੀਤੀ ਗਈ ਤਾਂ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ।