ਸ਼ਿਮਲਾ: ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅੱਜ ਵਿਧਾਨ ਸਭਾ 'ਚ ਆਪਣੇ ਕਾਰਜਕਾਲ ਦਾ ਚੌਥਾ ਬਜਟ ਪੇਸ਼ ਕਰਨਗੇ। ਉਹ ਦਸਤਾਵਜ਼ ਲੈਕੇ ਵਿਧਾਨ ਸਭਾ ਪਹੁੰਚ ਗਏ ਹਨ। ਕੋਰੋਨਾ ਕਾਲ 'ਚ ਮੁੱਖ ਮੰਤਰੀ ਲਈ ਇਹ ਬਜਟ ਚੁਣੌਤੀ ਪੂਰਵਕ ਹੋਵੇਗਾ। ਇਸ ਵਾਰ ਦਾ ਬਜਟ ਸਿਹਤ, ਸਿੱਖਿਆ, ਲੋਕ ਨਿਰਮਾਣ, ਖੇਤੀ, ਕਰਮਚਾਰੀਆਂ, ਪੈਂਸ਼ਨਰਾਂ ਤੇ ਵੇਤਨ ਭੱਤਿਆਂ 'ਤੇ ਕੇਂਦਰਤ ਹੋਵੇਗਾ।


ਸਰਕਾਰ ਕੌਂਟਰੈਕਟ ਦਾ ਕਾਰਜਕਾਲ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਕਰ ਸਕਦੀ ਹੈ। ਦਿਹਾੜੀਦਾਰਾਂ, ਆਂਗਣਵਾੜੀ ਵਰਕਰਾਂ ਦਾ ਧਿਆਨ ਰੱਖਿਆ ਜਾਵੇਗਾ। ਸੈਰ ਸਪਾਟਾ ਕਾਰੋਬਾਰ ਨੂੰ ਮੁੜ ਸੁਰਜੀਤ ਕਰਨ ਲਈ ਕਈ ਯੋਜਨਾਵਾਂ ਬਜਟ ਦਾ ਹਿੱਸਾ ਹੋ ਸਕਦੀਆਂ ਹਨ। ਸਵੈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਟਾਰਟਅਪ 'ਤੇ ਬਜਟ ਦਾ ਫੋਕਸ ਰਹੇਗਾ।


ਮੁੱਖ ਮੰਤਰੀ ਵੱਲੋਂ ਪਹਿਲਾਂ ਪੇਸ਼ ਕੀਤੇ ਤਿੰਨ ਬਜਟ 'ਚ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਸੀ। ਹੁਣ ਚੌਥੇ ਬਜਟ 'ਚ ਵੀ ਕੁਝ ਨਵਾਂ ਹੋਣ ਦੀ ਉਮੀਦ ਹੈ। ਪਹਿਲੇ ਬਜਟ 'ਚ 27 ਨਵੀਆਂ ਯੋਜਨਾਵਾਂ, ਦੂਜੇ ਬਜਟ 'ਚ 15 ਨਵੀਆਂ ਯੋਜਨਾਵਾਂ ਤੇ ਤੀਜੇ ਬਜਟ 'ਚ 25 ਨਵੀਆਂ ਯੋਜਨਾਵਾਂ ਐਲਾਨੀਆਂ ਸਨ।