ਰੀਓ 'ਚ ਵੀਰਵਾਰ - ਭਾਰਤ ਲਈ ਇਤਿਹਾਸਿਕ ਦਿਨ
ਬੈਡਮਿੰਟਨ : ਪੁਰਸ਼ ਸਿੰਗਲਜ਼ (ਸੈਮੀਫਾਈਨਲ) - ਪੀ.ਵੀ. ਸਿੰਧੂ ਬਨਾਮ ਨੋਜ਼ੂਮੀ ਓਕੁਹਾਰਾ (ਜਪਾਨ)
ਸਿੰਧੂ ਨੇ ਸੈਮੀਫਾਈਨਲ ਮੁਕਾਬਲੇ 'ਚ ਜਾਪਾਨ ਦੀ ਨਾਜ਼ੋਮੀ ਓਕੁਹਾਰਾ ਸਿਧੇ ਸੈਟਾਂ 'ਚ ਮਾਤ ਦਿੱਤੀ। ਸਿੰਧੂ ਨੇ ਮੈਚ 21-19, 21-10 ਦੇ ਫਰਕ ਨਾਲ ਜਿੱਤਿਆ। ਹੁਣ ਫਾਈਨਲ 'ਚ ਸਿੰਧੂ ਦੀ ਟੱਕਰ ਸਪੇਨ ਦੀ ਕੈਰੋਲੀਨਾ ਮਰੀਨ ਖਿਲਾਫ ਹੋਵੇਗੀ।
ਰੀਓ ਓਲੰਪਿਕਸ 'ਚ ਪੀ.ਵੀ. ਸਿੰਧੂ ਨੇ ਇਤਿਹਾਸ ਰਚ ਦਿੱਤਾ ਹੈ। ਸਿੰਧੂ ਨੇ ਧਮਾਕਾ ਕਰਦਿਆਂ ਰੀਓ ਓਲੰਪਿਕਸ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ। ਇਸਦੇ ਨਾਲ ਹੀ ਸਿੰਧੂ ਭਾਰਤ ਦੀ ਪਹਿਲੀ ਮਹਿਲਾ ਬੈਡਮਿੰਟਨ ਖਿਡਾਰਨ ਬਣ ਗਈ ਹੈ ਜੋ ਓਲੰਪਿਕਸ ਦੇ ਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਹੋਈ ਹੈ। ਓਲੰਪਿਕ ਇਤਿਹਾਸ 'ਚ ਭਾਰਤ ਦਾ ਕੋਈ ਵੀ ਬੈਡਮਿੰਟਨ ਖਿਡਾਰੀ ਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਨਹੀਂ ਹੋਇਆ ਸੀ। ਪਰ ਸਿੰਧੂ ਨੇ ਉਹ ਕਰ ਦਿੱਤਾ ਜੋ ਕੋਈ ਨਹੀਂ ਕਰ ਸਕਿਆ।
ਰੈਸਲਿੰਗ : ਮਹਿਲਾ ਫ੍ਰੀਸਟਾਈਲ 53kg (ਕੁਆਲੀਫਿਕੇਸ਼ਨ) - ਬਬਿਤਾ ਕੁਮਾਰੀ ਬਨਾਮ ਮਾਰੀਆ ਪਰੇਵੋਲਾਰਾਕੀ (ਗਰੀਸ)
ਗੌਲਫ : ਮਹਿਲਾ ਈਵੈਂਟ (ਰਾਊਂਡ 2) ਅਦਿਤੀ ਅਸ਼ੋਕ
ਗੌਲਫ 'ਚ ਭਾਰਤ ਦੀ ਅਦਿਤੀ ਅਸ਼ੋਕ ਦਮਦਾਰ ਪ੍ਰਦਰਸ਼ਨ ਕਰ ਰਹੀ ਹੈ। ਅਦਿਤੀ ਨੇ ਪਹਿਲੇ ਰਾਊਂਡ ਤੋਂ ਬਾਅਦ ਕੱਲ ਦੂਜੇ ਰਾਊਂਡ 'ਚ ਵੀ ਚੰਗਾ ਖੇਡ ਵਿਖਾਇਆ। ਦੂਜੇ ਰਾਊਂਡ 'ਚ ਅਦਿਤੀ 17ਵੇਂ ਸਥਾਨ 'ਤੇ ਬਣੀ ਹੋਈ ਸੀ।
ਰੀਓ ਓਲੰਪਿਕਸ 'ਚ ਜੇਕਰ ਬੁਧਵਾਰ ਦਾ ਦਿਨ ਭਾਰਤ ਲਈ ਤਗਮਾ ਲੈਕੇ ਆਇਆ ਤਾਂ ਵੀਰਵਾਰ ਦੇ ਦਿਨ 'ਚ ਇਸ 'ਚ ਵਾਧਾ ਕਰ ਦਿੱਤਾ। ਰੀਓ ਓਲੰਪਿਕਸ 'ਚ ਭਾਰਤ ਦੀ ਤਗਮੇ ਦੀ ਉਡੀਕ ਬੁਧਵਾਰ ਨੂੰ ਖਤਮ ਹੋਈ ਜਦ ਸਾਕਸ਼ੀ ਮਲਿਕ ਨੇ ਭਾਰਤ ਲਈ ਰੀਓ ਓਲੰਪਿਕਸ ਦਾ ਪਹਿਲਾ ਮੈਡਲ ਜਿੱਤ ਲਿਆ। ਪਰ ਵੀਰਵਾਰ ਨੂੰ ਵੀ ਪੂਰਾ ਦੇਸ਼ ਇੱਕ ਵਾਰ ਫਿਰ ਤੋਂ ਮੈਡਲ ਦੀ ਆਸ ਲਗਾ ਕੇ ਬੈਠਾ ਸੀ ਅਤੇ ਪੀ.ਵੀ. ਸਿੰਧੂ ਨੇ ਇਨ੍ਹਾਂ ਆਸਾਂ ਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਬੈਡਮਿੰਟਨ 'ਚ ਭਾਰਤ ਦੇ ਹੱਥ ਵੱਡੀ ਕਾਮਯਾਬੀ ਲੱਗੀ। ਗੌਲਫ 'ਚ ਵੀ ਭਾਰਤ ਸਹੀ ਰਸਤੇ 'ਤੇ ਤੁਰਦਾ ਨਜਰ ਆ ਰਿਹਾ ਹੈ। ਹਾਲਾਂਕਿ ਰੈਸਲਿੰਗ ਦੇ ਅਹਿਮ ਮੁਕਾਬਲੇ 'ਚ ਭਾਰਤ ਨੂੰ ਕਾਮਯਾਬੀ ਹਾਸਿਲ ਨਹੀਂ ਹੋਈ।
ਰੈਸਲਿੰਗ 'ਚ ਬਬਿਤਾ ਕੁਮਾਰੀ 53kg ਭਾਰਵਰਗ 'ਚ ਦਾਵੇਦਾਰੀ ਪੇਸ਼ ਕਰਦੀ ਨਜਰ ਆਈ। ਬਬਿਤਾ ਤੋਂ ਮੈਡਲ ਦੀ ਆਸ ਸੀ ਪਰ ਬਬਿਤਾ ਆਪਣੇ ਪਹਿਲੇ ਹੀ ਕੁਆਲੀਫਾਇੰਗ ਮੈਚ 'ਚ ਹਾਰ ਗਈ ਅਤੇ ਦੇਸ਼ ਦੀਆਂ ਉਮੀਦਾਂ 'ਤੇ ਖਰੀ ਉਤਰਨ 'ਚ ਨਾਕਾਮ ਰਹੀ।